‘ਅੱਛੇ ਦਿਨ’ ਬਹੁਤ ਦੇਖ ਲਏ, ਹੁਣ ‘ਸੱਚੇ ਦਿਨ’ ਦੇਖਣਾ ਚਾਹੁੰਦੇ ਹਾਂ: ਮਮਤਾ

‘ਅੱਛੇ ਦਿਨ’ ਬਹੁਤ ਦੇਖ ਲਏ, ਹੁਣ ‘ਸੱਚੇ ਦਿਨ’ ਦੇਖਣਾ ਚਾਹੁੰਦੇ ਹਾਂ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਵੀਂ ਦਿੱਲੀ ਵਿੱਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਦੀ ਹੋਈ। -ਫੋਟੋ:ਏਆਈਸੀਸੀ

ਨਵੀਂ ਦਿੱਲੀ, 28 ਜੁਲਾਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦਾ ਚਿਹਰਾ ਬਣਨ ਬਾਰੇ ਅੱਜ ਮੁੜ ਰਲੀ-ਮਿਲੀ ਪ੍ਰਤੀਕਿਰਿਆ ਹੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੌਕੇ ਦੀ ਸਥਿਤੀ ਉਤੇ ਨਿਰਭਰ ਕਰੇਗਾ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦਾ ਚਿਹਰਾ ਕੌਣ ਬਣਦਾ ਹੈ। ਅਗਵਾਈ ਦੇ ਮੁੱਦੇ ਉਤੇ ਮਮਤਾ ਨੇ ਕਿਹਾ ਕਿ ‘ਬਿੱਲੀ ਦੇ ਗਲ਼ ਟੱਲੀ ਬੰਨਣ ਲਈ ਮੈਂ ਸਿਰਫ਼ ਵਿਰੋਧੀ ਪਾਰਟੀਆਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਆਗੂ ਨਹੀਂ ਬਣਨਾ ਚਾਹੁੰਦੀ, ਪਰ ਸਾਧਾਰਨ ਕੇਡਰ ਵਜੋਂ ਭੂਮਿਕਾ ਅਦਾ ਕਰਨਾ ਚਾਹੁੰਦੀ ਹਾਂ।’ ਹਾਲ ਹੀ ਵਿਚ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਕੋਈ ਹੋਰ ਅਗਵਾਈ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਜਦੋਂ ਇਸ ਮੁੱਦੇ ਉਤੇ ਚਰਚਾ ਹੋਵੇਗੀ ਤਾਂ ਫ਼ੈਸਲਾ ਲਿਆ ਜਾਵੇਗਾ। ਮਮਤਾ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ‘ਮੈਂ ਹੁਣ ਸੱਚੇ ਦਿਨ ਦੇਖਣਾ ਚਾਹੁੰਦੀ ਹਾਂ, ਅੱਛੇ ਦਿਨ ਬਹੁਤ ਦੇਖ ਲਏ। ਹੁਣ ਖੇਲਾ ਪੂਰੇ ਦੇਸ਼ ਵਿਚ ਹੋਵੇਗਾ।’ ਪੈਗਾਸਸ ਮਾਮਲੇ ’ਤੇ ਬੈਨਰਜੀ ਨੇ ਕਿਹਾ ਕਿ ਸਥਿਤੀ ਐਮਰਜੈਂਸੀ

ਮਮਤਾ ਬੈਨਰਜੀ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੀ ਹੋਈ। ਫੋਟੋ: ਪੀਟੀਆਈ

ਨਾਲੋਂ ਵੀ ਬਦਤਰ ਹੈ। ਇਸ ਮਾਮਲੇ ’ਤੇ ਜਵਾਬ ਨਾ ਦੇਣ ਲਈ ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਮਮਤਾ ਨੇ ਕਿਹਾ ਕਿ ਹਰ ਥਾਂ ‘ਉਹ ਈਡੀ, ਆਈਟੀ ਨੂੰ ਛਾਪਿਆਂ ਲਈ ਭੇਜ ਰਹੇ ਹਨ, ਕੋਈ ਜਵਾਬ ਨਹੀਂ ਦੇ ਰਿਹਾ, ਲੋਕਤੰਤਰ ਵਿਚ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ।’ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਜੇ ਪੈਗਾਸਸ ਮੁੱਦੇ ’ਤੇ ਲੋਕ ਸਭਾ ਤੇ ਰਾਜ ਸਭਾ ਵਿਚ ਚਰਚਾ ਨਹੀਂ ਹੋਵੇਗੀ ਤਾਂ ਹੋਰ ਇਹ ਮੁੱਦਾ ਕਿੱਥੇ ਵਿਚਾਰਿਆ ਜਾਵੇਗਾ? ਮਮਤਾ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਮੁਲਕ ਦੀ ਮੌਜੂਦਾ ਸਿਆਸੀ ਸਥਿਤੀ ਤੇ ਪੈਗਾਸਸ ਜਾਸੂਸੀ ਮਾਮਲੇ ’ਤੇ ਚਰਚਾ ਕੀਤੀ। ਇਸ ਬੈਠਕ ਵਿਚ ਰਾਹੁਲ ਗਾਂਧੀ ਵੀ ਮੌਜੂਦ ਸਨ। ਬੈਠਕ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ’ਤੇ ਹੋਈ। ਬੈਠਕ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਨੇ ਚਾਹ ’ਤੇ ਸੱਦਿਆ ਸੀ ਤੇ ਰਾਹੁਲ ਵੀ ਉੱਥੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਵਿਰੋਧੀ ਧਿਰ ਨੂੰ ਇਕ ਕਰਨ ਬਾਰੇ ਵੀ ਗੱਲਬਾਤ ਹੋਈ, ਕੋਵਿਡ ਦੀ ਸਥਿਤੀ ਉਤੇ ਵੀ ਚਰਚਾ ਕੀਤੀ ਗਈ। ਵਿਰੋਧੀ ਧਿਰਾਂ ਦੇ ਏਕੇ ਬਾਰੇ ਗੱਲਬਾਤ ਕਰਦਿਆਂ ਟੀਐਮਸੀ ਸੁਪਰੀਮੋ ਨੇ ਕਿਹਾ ‘ਸਾਰੇ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋ ਕੇ ਅੱਗੇ ਆਏ ਹਨ। ਇਕੱਲੇ ਅਸੀਂ ਕੁਝ ਵੀ ਨਹੀਂ ਹਾਂ। ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।’ -ਪੀਟੀਆਈ

ਲਾਲੂ ਯਾਦਵ ਨਾਲ ਵੀ ਫੋਨ ਉੱਤੇ ਗੱਲਬਾਤ

ਨਵੀਂ ਦਿੱਲੀ: ਮਮਤਾ ਬੈਨਰਜੀ ਨੇ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨਾਲ ਵੀ ਫੋਨ ਉਤੇ ਗੱਲਬਾਤ ਕੀਤੀ ਹੈ। ਟੀਐਮਸੀ ਆਗੂ ਨੇ ਨਾਲ ਹੀ ਕਿਹਾ ‘ਜੇ ਯੂਪੀ ਵਿਚ ਆਗੂ ਭਾਜਪਾ ਨੂੰ ਮਾਤ ਦੇਣਾ ਚਾਹੁੰਦੇ ਹਨ ਤਾਂ ਇਕੱਠੇ ਹੋਣਾ ਪਵੇਗਾ। ਜੇ ਕੋਈ, ਜਿਵੇਂ ਮਾਇਆਵਤੀ ਇਕੱਲੇ ਲੜਨਾ ਚਾਹੁੰਦੀ ਹੈ ਤਾਂ ਉਹ ਲੜ ਸਕਦੀ ਹੈ। ਮੈਂ ਇਸ ਬਾਰੇ ਕੀ ਕਰ ਸਕਦੀ ਹਾਂ?’ ਬੈਨਰਜੀ ਨੇ ਕਿਹਾ ਕਿ ਉਹ ਸਾਰਿਆਂ ਦਾ ਆਦਰ ਕਰਦੀ ਹੈ ਤੇ ਪਾਰਟੀਆਂ ਦੇ ਫ਼ੈਸਲੇ ਉਨ੍ਹਾਂ ਦੇ ਆਗੂ ਹੀ ਲੈਣਗੇ। ਮਮਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਫੋਨ ਵੀ ਹੈਕ ਕੀਤਾ ਗਿਆ ਸੀ। ਜਦ ਵੀ ਉਨ੍ਹਾਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਤੇ ਪਾਰਟੀ ਆਗੂ ਅਭਿਸ਼ੇਕ ਬੈਨਰਜੀ ਨਾਲ ਗੱਲਬਾਤ ਕੀਤੀ ਤਾਂ ਫੋਨ ਹੈਕ ਕੀਤਾ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All