DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੋਬੇਲ ਪੁਰਸਕਾਰ ਲਈ ਮੈਂ ਸਭ ਤੋਂ ਵੱਧ ਹੱਕਦਾਰ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਭਾਰਤ-ਪਾਕਿ ਜੰਗ ਰੁਕਵਾਉਣ ਦਾ ਦਾਅਵਾ ਦੁਹਰਾਇਆ

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਖਤਮ ਕਰਾਉਣ ਦਾ ਦਾਅਵਾ ਦੁਹਰਾਉਂਦਿਆਂ ਕਿਹਾ ਕਿ ਨੋਬੇਲ ਸ਼ਾਂਤੀ ਪੁਰਸਕਾਰ ਲਈ ‘ਇਤਿਹਾਸ ’ਚ ਉਨ੍ਹਾਂ ਨਾਲੋਂ ਵੱਧ ਹੱਕਦਾਰ ਕੋਈ ਨਹੀਂ’ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬੇਲ ਦਿੱਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ।

ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਬਾਰੇ ਚਰਚਾ ਲਈ ਤੇਲ ਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਸ੍ਰੀ ਟਰੰਪ ਨੇ ਮੁੜ ਇਹ ਦਾਅਵਾ ਕੀਤਾ ਕਿ ਪਿਛਲੇ ਸਾਲ ਮਈ ’ਚ ਹੋਏ (ਭਾਰਤ-ਪਾਕਿ) ਸੰਘਰਸ਼ ਦੌਰਾਨ ਅੱਠ ਜਹਾਜ਼ ਹੇਠਾਂ ਸੁੱਟੇ ਗਏ ਸਨ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਦੇ ਜਹਾਜ਼ ਹੇਠਾਂ ਸੁੱਟੇ ਗਏ ਸਨ। ਉਨ੍ਹਾਂ ਕਿਹਾ, ‘‘ਲੋਕ ਡੋਨਲਡ ਟਰੰਪ ਨੂੰ ਪਸੰਦ ਕਰਨ ਜਾਂ ਨਾ ਕਰਨ ਪਰ ਮੈਂ ਅੱਠ ਬਹੁਤ ਵੱਡੀਆਂ ਜੰਗਾਂ ਰੁਕਵਾਈਆਂ ਹਨ। ਕੋਈ 36, ਕੋਈ 32, ਕੋਈ 31, ਕੋਈ 28 ਤੇ ਕੋਈ 25 ਸਾਲ ਤੋਂ ਜਾਰੀ ਸੀ। ਕੁਝ ਸ਼ੁਰੂ ਹੋਣ ਵਾਲੀਆਂ ਸਨ, ਜਿਵੇਂ ਭਾਰਤ ਤੇ ਪਾਕਿਸਤਾਨ ਵਿਚਾਲੇ। ਇਸ ’ਚ ਅੱਠ ਜਹਾਜ਼ ਫੁੰਡੇ ਜਾ ਚੁੱਕੇ ਸਨ।’’

Advertisement

ਕੋਲੰਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਫਰਵਰੀ ਦੇ ਸ਼ੁਰੂ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕੋਲੰਬੀਆ ਦੇ ਨੇਤਾ ਨੂੰ ਅਮਰੀਕਾ ਵਿੱਚ ਕੋਕੀਨ ਦੀ ਸਪਲਾਈ ਰੋਕਣ ਲਈ ਤੇਜ਼ੀ ਨਾਲ ਕੰਮ ਕਰਨ ਦਾ ਸੱਦਾ ਵੀ ਦਿੱਤਾ ਹੈ। ਵੈਨੇਜ਼ੁਏਲਾ ਦੇ ਸਾਬਕਾ ਨੇਤਾ ਨਿਕੋਲਸ ਮਾਦੂਰੋ ਨੂੰ ਫੜਨ ਲਈ ਮਾਰੇ ਅਮਰੀਕੀ ਫੌ਼ਜ ਦੇ ਛਾਪੇ ਤੋਂ ਬਾਅਦ ਟਰੰਪ ਨੇ ਪੈਤਰੋ ਵਿਰੁੱਧ ਵੀ ਅਜਿਹੀ ਕਾਰਵਾਈ ਕਰਨ ਦੀਆਂ ਅਸਪੱਸ਼ਟ ਧਮਕੀਆਂ ਦਿੱਤੀਆਂ ਸਨ। ਹਾਲਾਂਕਿ, ਬੁੱਧਵਾਰ ਨੂੰ ਆਪਣੇ ਕੋਲੰਬੀਆ ਦੇ ਹਮਰੁਤਬਾ ਨਾਲ ਹੋਈ ਦੋਸਤਾਨਾ ਫ਼ੋਨ ਕਾਲ ਤੋਂ ਬਾਅਦ ਉਨ੍ਹਾਂ ਦਾ ਰੁਖ਼ ਅਚਾਨਕ ਬਦਲ ਗਿਆ, ਜਿਸ ਵਿੱਚ ਉਨ੍ਹਾਂ ਨੇ ਪੈਤਰੋ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। -ਏਪੀ

Advertisement

Advertisement
×