ਗ੍ਰੇਟਰ ਫ਼ਰੀਦਾਬਾਦ ਵਿੱਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ

ਗ੍ਰੇਟਰ ਫ਼ਰੀਦਾਬਾਦ ਵਿੱਚ ਪਤੀ-ਪਤਨੀ ਦਾ ਬੇਰਹਿਮੀ  ਨਾਲ ਕਤਲ

ਟ੍ਰਿਬਿਊਨ ਨਿਊਜ਼ ਸਰਵਿਸ

ਬੱਲਬਗੜ੍ਹ, 12 ਅਗਸਤ

ਗ੍ਰੇਟਰ ਫਰੀਦਾਬਾਦ ਦੇ ਪਿੰਡ ਜਸਾਨਾ ਵਿੱਚ ਦਿਨ-ਦਿਹਾੜੇ ਪਤੀ-ਪਤਨੀ ਦਾ ਕਤਲ ਕਰ ਦਿੱਤਾ ਗਿਆ। ਪਿੰਡ ਜਸਾਨਾ ਵਿੱਚ ਪਤਨੀ ਮੋਨਿਕਾ ਅਤੇ ਪਤੀ ਸੁਖਬੀਰ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕਰ ਦਿੱਤਾ ਗਿਆ। ਦੋਹਰੇ ਕਤਲ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਡੀਸੀਪੀ ਮਕਸੂਦ ਅਹਿਮਦ, ਏਸੀਪੀ ਕ੍ਰਾਈਮ ਅਨਿਲ ਕੁਮਾਰ, ਏਸੀਪੀ ਤਿਗਾਂਵ, ਐੱਸਐਚਓ ਤਿਗਾਂਵ ਤੋਂ ਇਲਾਵਾ ਕ੍ਰਾਈਮ ਬ੍ਰਾਂਚ, ਫੋਰੈਂਸਿਕ ਮਾਹਰ ਮੌਕੇ ’ਤੇ ਪਹੁੰਚ ਗਏ ਹਨ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਤਿਗਾਂਵ ਥਾਣੇ ਦੇ ਇੰਚਾਰਜ ਜਸਵੀਰ ਅਨੁਸਾਰ ਮੋਨਿਕਾ ਹਰ ਸ਼ਾਮ ਆਪਣੇ ਪੇਕੇ ਘਰੋਂ ਦੁੱਧ ਲੈਣ ਜਾਂਦੀ ਸੀ। ਮੰਗਲਵਾਰ ਸ਼ਾਮ ਨੂੰ ਜਦੋਂ ਉਹ 9 ਵਜੇ ਤੱਕ ਵੀ ਦੁੱਧ ਲੈਣ ਨਹੀਂ ਆਈ ਤਾਂ ਪਰਿਵਾਰ ਵਾਲੇ ਡੋਲੂ ਲੈ ਕੇ ਉਸ ਦੇ ਘਰ ਪਹੁੰਚੇ। ਉਥੇ ਪਹੁੰਚਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋਵੇਂ ਪਤੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਚਾਰੇ ਪਾਸੇ ਲਹੂ ਫੈਲ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੀਸੀਟੀਵੀ ਫੁਟੇਜ ਵੇਖ ਕੇ ਪਤਾ ਲੱਗਿਆ ਕਿ 2 ਮੋਟਰਸਾਈਕਲਾਂ 'ਤੇ 4 ਬਦਮਾਸ਼ ਆਏ ਸਨ। ਘਰ ਵਿੱਚੋਂ ਕੁਝ ਚੀਜ਼ਾਂ ਵੀ ਮੌਕੇ ਤੋਂ ਗਾਇਬ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All