DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਨੂੰ ਕਿਵੇਂ ਪਤਾ ਕਿ ਕਿੰਨੇ ਵੋਟਰ ਹਟਾਏ ਜਾਣਗੇ: ਅਖਿਲੇਸ਼

ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤ ਦੇ ਚੋਣ ਕਮਿਸ਼ਨ ਦੀ ‘ਭਰੋਸੇਯੋਗਤਾ’ ’ਤੇ ਸਵਾਲ ਚੁਕਦਿਆਂ ਅੱਜ ਪੁੱਛਿਆ ਕਿ ਭਾਜਪਾ ਆਗੂਆਂ ਨੂੰ ਵੋਟਰ ਸੂਚੀਆਂ ’ਚੋਂ ਹਟਾਏ ਜਾਣ ਵਾਲੇ ਵੋਟਰਾਂ ਦੀ ਗਿਣਤੀ ਬਾਰੇ ਕਿਸ ਤਰ੍ਹਾਂ ਪਤਾ ਲੱਗਾ। ਇਥੇ ਪੱਤਰਕਾਰਾਂ ਨਾਲ...

  • fb
  • twitter
  • whatsapp
  • whatsapp
Advertisement

ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤ ਦੇ ਚੋਣ ਕਮਿਸ਼ਨ ਦੀ ‘ਭਰੋਸੇਯੋਗਤਾ’ ’ਤੇ ਸਵਾਲ ਚੁਕਦਿਆਂ ਅੱਜ ਪੁੱਛਿਆ ਕਿ ਭਾਜਪਾ ਆਗੂਆਂ ਨੂੰ ਵੋਟਰ ਸੂਚੀਆਂ ’ਚੋਂ ਹਟਾਏ ਜਾਣ ਵਾਲੇ ਵੋਟਰਾਂ ਦੀ ਗਿਣਤੀ ਬਾਰੇ ਕਿਸ ਤਰ੍ਹਾਂ ਪਤਾ ਲੱਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਲੰਘੇ ਮੰਗਲਵਾਰ ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਮਗਰੋਂ ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਕਰੋੜ ਵੋਟਰਾਂ ਨੂੰ ਹਟਾਏ ਜਾਣ ਦਾ ਖਦਸ਼ਾ ਹੈ। ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਤੋਂ ਪਹਿਲਾਂ (ਜਦੋਂ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਕਿੰਨੇ ਵੋਟਰਾਂ ਦੇ ਨਾਂ ਸੂਚੀ ’ਚੋਂ ਹਟਾਏ ਜਾਣਗੇ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਤਕਰੀਬਨ ਚਾਰ ਕਰੋੜ ਵੋਟਰਾਂ ਦੇ ਨਾਂ ਸੂਚੀ ’ਚੋਂ ਹਟਾਏ ਜਾਣਗੇ।

Advertisement
Advertisement
×