ਪ੍ਰਤੀਨਿਧ ਸਭਾ ਵੱਲੋਂ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ

ਪ੍ਰਤੀਨਿਧ ਸਭਾ ਵੱਲੋਂ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ

ਵਾਸ਼ਿੰਗਟਨ, 13 ਜਨਵਰੀ

ਡੈਮੋਕਰੈਟਾਂ ਦੇ ਬਹੁਮੱਤ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ ਕਰ ਦਿੱਤਾ ਹੈ। 25ਵੀਂ ਸੰਵਿਧਾਨਕ ਸੋਧ ਤਹਿਤ ਮਤਾ ਪਾਸ ਕਰ ਕੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟਰੰਪ ਨੂੰ ਅਹੁਦੇ ਤੋਂ ਲਾਂਭੇ ਕਰਨ। ਮਤੇ ਦੇ ਹੱਕ ਵਿਚ 223 ਵੋਟਾਂ ਪਈਆਂ ਹਨ ਜਦਕਿ ਵਿਰੋਧ ਵਿਚ 205 ਵੋਟਾਂ ਪਈਆਂ। ਮਤਾ ਪਾਸ ਕਰ ਕੇ ਪੈਂਸ ਨੂੰ ਕੈਬਨਿਟ ਇਕੱਠੀ ਕਰ ਕੇ 25ਵੀਂ ਸੋਧ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਸੋਧ 50 ਸਾਲ ਪਹਿਲਾਂ ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਸੀ। ਇਸ ਤਹਿਤ ਜੇ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ ਤੇ ਕਿਸੇ ਹੋਰ ਨੂੰ ਰਾਸ਼ਟਰਪਤੀ ਥਾਪਿਆ ਜਾ ਸਕਦਾ ਹੈ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All