hottest July day in over 7 decades ਸ੍ਰੀਨਗਰ: ਸੱਤ ਦਹਾਕਿਆਂ ਵਿੱਚ ਜੁਲਾਈ ਦਾ ਸਭ ਤੋਂ ਵੱਧ ਗਰਮ ਦਿਨ
ਸ੍ਰੀਨਗਰ, 5 ਜੁਲਾਈ
Srinagar experiences hottest July dayਸ੍ਰੀਨਗਰ ਵਿੱਚ ਅੱਜ ਵਾਲਾ ਦਿਨ ਪਿਛਲੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵਧ ਜੁਲਾਈ ਦਾ ਗਰਮ ਦਿਨ ਰਿਹਾ। ਇਸ ਵੇਲੇ ਕਸ਼ਮੀਰ ਭਰ ਵਿੱਚ ਗਰਮੀ ਦੀ ਲਹਿਰ ਜਾਰੀ ਰਹੀ। ਸ੍ਰੀਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਮੌਸਮੀ ਔਸਤ ਤੋਂ 7.8 ਡਿਗਰੀ ਵੱਧ ਹੈ। ਇਹ ਤਾਪਮਾਨ ਸ਼ਹਿਰ ਵਿੱਚ ਹੁਣ ਤੱਕ ਦਾ ਤੀਜਾ ਸਭ ਤੋਂ ਵੱਧ ਅਤੇ 1953 ਤੋਂ ਬਾਅਦ ਸਭ ਤੋਂ ਵੱਧ ਹੈ।
ਸ੍ਰੀ ਨਗਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਹੈ ਜੋ ਕਿ 10 ਜੁਲਾਈ, 1946 ਨੂੰ ਰਿਕਾਰਡ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ਵਿੱਚੋਂ ਇੱਕ ਪਹਿਲਗਾਮ ਵਿੱਚ ਤਾਪਮਾਨ 31.6 ਡਿਗਰੀ ਸੈਲਸੀਅਸ ਰਿਹਾ। ਪਿਛਲਾ ਰਿਕਾਰਡ 31.5 ਡਿਗਰੀ ਸੈਲਸੀਅਸ ਸੀ, ਜੋ ਪਿਛਲੇ ਸਾਲ 21 ਜੁਲਾਈ ਨੂੰ ਦਰਜ ਕੀਤਾ ਗਿਆ ਸੀ।
ਵਾਦੀ ਦੇ ਪ੍ਰਵੇਸ਼ ਦੁਆਰ ਵਾਲੇ ਸ਼ਹਿਰ ਕਾਜ਼ੀਗੁੰਡ ਵਿਚ ਵੀ ਦੂਜਾ ਸਭ ਤੋਂ ਗਰਮ ਜੁਲਾਈ ਵਾਲਾ ਦਿਨ ਦਰਜ ਕੀਤਾ ਇੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਦੌਰਾਨ ਕੋਕਰਨਾਗ ਵਿੱਚ ਵੱਧ ਤੋਂ ਵੱਧ ਤਾਪਮਾਨ 34.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਜੁਲਾਈ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਗਰਮ ਦਿਨ ਹੈ।