DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hotel politics in Mumbai: ਮੇਅਰ ਲਈ ਜੋੜ-ਤੋੜ: ਸ਼ਿੰਦੇ ਧੜੇ ਨੇ ਸਾਰੇ ਕੌਂਸਲਰ ਪੰਜ ਤਾਰਾ ਹੋਟਲ ਭੇਜੇ

ਭਾਜਪਾ ਨੂੰ ਮੇਅਰ ਬਣਾਉਣ ਲਈ ਚਾਹੀਦੇ ਹਨ 25 ਕੌਂਸਲਰ

  • fb
  • twitter
  • whatsapp
  • whatsapp
Advertisement

ਮਹਾਰਾਸ਼ਟਰ ਨਗਰ ਨਿਗਮ ਚੋਣਾਂ ਦੇ ਨਤੀਜੇ ਬੀਤੇ ਦਿਨੀਂ ਆ ਗਏ ਸਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੇ ਕਈ ਥਾਈਂ ਹੂੰਝਾ ਫੇਰ ਦਿੱਤਾ ਹੈ ਪਰ ਭਾਜਪਾ ਦੀ ਮੁੱਖ ਨਜ਼ਰ ਮੁੰਬਈ ਨਗਰ ਨਿਗਮ ’ਤੇ ਹੈ ਤੇ ਭਾਜਪਾ ਨੂੰ ਮੁੰਬਈ ਵਿਚ ਮੇਅਰ ਬਣਾਉਣ ਲਈ 25 ਕੌਂਸਲਰ ਚਾਹੀਦੇ ਹਨ ਜਿਸ ਕਰ ਕੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਸਾਰੇ 29 ਕੌਂਸਲਰਾਂ ਨੂੰ ਅੱਜ ਤਾਜ ਹੋਟਲ ਵਿਚ ਭੇਜ ਦਿੱਤਾ ਗਿਆ ਹੈ। ਅੱਜ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਮੀਟਿੰਗ ਸੀ ਜਿਸ ਵਿਚ ਦੋਵੇਂ ਉਪ ਮੁੱਖ ਮੰਤਰੀ ਨਹੀਂ ਪੁੱਜੇ। ਇਹ ਚਰਚਾ ਚਲ ਰਹੀ ਹੈ ਕਿ ਦੋਵੇਂ ਉਪ ਮੁੱਖ ਮੰਤਰੀਆਂ ਨੂੰ ਆਸ ਅਨੁਸਾਰ ਨਤੀਜੇ ਨਹੀਂ ਮਿਲੇ। ਦੂਜੇ ਪਾਸੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਮੇਅਰ ਬਣਾਉਣ ਦੇ ਮਾਮਲੇ ਵਿਚ ਕੋਈ ਵਿਵਾਦ ਨਹੀਂ ਹੈ ਤੇ ਉਨ੍ਹਾਂ ਦੀ ਪਾਰਟੀ ਤੇ ਏਕਨਾਥ ਸ਼ਿੰਦੇ ਮਿਲ ਕੇ ਫੈਸਲਾ ਕਰਨਗੇ ਕਿ ਕਿਸ ਨੂੰ ਮੇਅਰ ਬਣਾਉਣਾ ਹੈ।

ਮਹਾਰਾਸ਼ਟਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਵੱਡਾ ਆਧਾਰ ਬਣਾ ਲਿਆ ਹੈ ਤੇ ਭਾਜਪਾ 29 ਨਗਰ ਨਿਗਮਾਂ ਵਿਚੋਂ 17 ’ਤੇ ਇਕੱਲੇ ਹੀ ਕਾਬਜ਼ ਹੋ ਗਈ ਹੈ ਜਦਕਿ ਉਸ ਦੀ ਅਗਵਾਈ ਹੇਠਲੇ ਗਠਜੋੜ ਨੇ ਅੱਠ ਨਿਗਮਾਂ ਵਿਚ ਜਿੱਤ ਹਾਸਲ ਕੀਤੀ ਹੈ।

Advertisement

ਇਹ ਵੀ ਪਤਾ ਲੱਗਾ ਹੈ ਕਿ ਸ਼ਿੰਦੇ ਗਰੁੱਪ ਨੇ ਆਸ ਅਨੁਸਾਰ ਵੋਟਾਂ ਨਾ ਮਿਲਣ ਦੀ ਸਮੀਖਿਆ ਕਰਨ ਦੀ ਵੀ ਆਪਣੇ ਆਗੂਆਂ ਦੀ ਡਿਊਟੀ ਲਾ ਦਿੱਤੀ ਹੈ।

Advertisement

Advertisement
×