ਡੀਆਰਡੀਓ ਵਿਗਿਆਨੀ ਨੂੰ ‘ਹਨੀਟਰੈਪ’ ਵਿੱਚ ਫਸਾ ਕੇ ਬਣਾਇਆ ਬੰਧਕ

10 ਲੱਖ ਦੀ ਫਿਰੌਤੀ ਮੰਗੀ, 3 ਮੁਲਜ਼ਮ ਗ੍ਰਿਫ਼ਤਾਰ

ਡੀਆਰਡੀਓ ਵਿਗਿਆਨੀ ਨੂੰ ‘ਹਨੀਟਰੈਪ’ ਵਿੱਚ ਫਸਾ ਕੇ ਬਣਾਇਆ ਬੰਧਕ

ਨੌਇਡਾ(ਯੂਪੀ), 28 ਸਤੰਬਰ

ਪੁਲੀਸ ਨੇ ਮਸਾਜ (ਮਾਲਿਸ਼) ਦੇ ਨਾਂ ’ਤੇ ਡੀਆਰਡੀਓ ਵਿਗਿਆਨੀ ਨੂੰ ਹਨੀਟਰੈਪ ਵਿੱਚ ਫਸਾ ਕੇ ਬੰਧਕ ਬਣਾਉਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ, ਜਿਸ ਦਾ ਸਬੰਧ ਇਕ ਸਿਆਸੀ ਪਾਰਟੀ ਨਾਲ ਦੱਸਿਆ ਜਾ ਰਿਹਾ ਹੈ ਤੇ ਊਸ ਦੇ ਕਈ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਹੋਣ ਦਾ ਵੀ ਪਤਾ ਲੱਗਾ ਹੈ। ਗਰੋਹ ਨੇ ਪਰਿਵਾਰ ਤੋਂ ਦਸ ਲੱਖ ਦੀ ਫਿਰੌਤੀ ਮੰਗੀ ਸੀ। ਪੁਲੀਸ ਅਧਿਕਾਰੀ ਲਵ ਕੁਮਾਰ ਨੇ ਦੱਸਿਆ ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਵਿੱਚ ਤਾਇਨਾਤ ਅਜੈ ਪ੍ਰਤਾਪ ਨੇ ਮਸਾਜ ਲਈ ਇੰਟਰਨੈੱਟ ’ਤੇ ਸਰਚ ਦੌਰਾਨ ਇਕ ਨੰਬਰ ’ਤੇ ਮਹਿਲਾ ਨਾਲ ਗੱਲਬਾਤ ਕੀਤੀ। ਇਸ ਔਰਤ ਨੇ ਵਿਗਿਆਨੀ ਨੂੰ ਆਪਣੀਆਂ ਗੱਲਾਂ ’ਚ ਫਸਾ ਲਿਆ। ਸ਼ਨਿੱਚਰਵਾਰ ਸ਼ਾਮ ਨੂੰ ਇਹ ਵਿਗਿਆਨੀ ਸੈਕਟਰ 41 ਸਥਿਤ ਹੋਟਲ ਵਿੱਚ ਪੁੱਜਾ ਤਾਂ ਉਥੇ ਔਰਤ ਸਮੇਤ ਹੋਰ ਕਈ ਲੋਕ ਪਹਿਲਾਂ ਤੋਂ ਮੌਜੂਦ ਸਨ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਵਿਗਿਆਨੀ ਨੂੰ ਬੰਧਕ ਬਣਾ ਲਿਆ ਤੇ ਊਸ ਦੀ ਪਤਨੀ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲੀਸ ਨੇ ਵਿਗਿਆਨੀ ਦੀ ਪਤਨੀ ਦੀ ਸ਼ਿਕਾਇਤ ’ਤੇ ਅੱਜ ਸਵੇਰੇ ਕਾਰਵਾਈ ਕਰਦਿਆਂ ਸੁਨੀਤਾ ਗੁੱਜਰ, ਦੀਪਕ ਤੇ ਰਾਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲ ਦੀ ਘੜੀ ਇਨ੍ਹਾਂ ਦੇ ਦੋ ਸਾਥੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All