DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Historical Document Auction: ਮਹਾਤਮਾ ਗਾਂਧੀ ਦੀਆਂ ਲਿਖਤਾਂ ਦੀ ਨਿਲਾਮੀ 'ਤੇ National Gandhi Museum ਨੂੰ ਇਤਰਾਜ਼

ਮਹਾਤਮਾ ਗਾਂਧੀ ਦੀਆਂ ਲਿਖਤਾਂ ਅਤੇ ਨਿੱਜੀ ਵਸਤਾਂ ਦੀ ਹਾਲ ਹੀ ਵਿੱਚ ਹੋਈ ਨਿਲਾਮੀ ’ਤੇ ਇਤਰਾਜ਼ ਕਰਦਿਆਂ ਨੈਸ਼ਨਲ ਗਾਂਧੀ ਮਿਊਜ਼ੀਅਮ ਦੇ ਡਾਇਰੈਕਟਰ ਏ ਅੰਨਾਮਲਾਈ ਨੇ ਕਿਹਾ ਕਿ ਇਹ ਵਸਤਾਂ ਨਿੱਜੀ ਜਾਇਦਾਦ ਨਹੀਂ ਸਗੋਂ ਦੇਸ਼ ਦੀ ਸਾਂਝੀ ਵਿਰਾਸਤ ਹਨ। ਉਨ੍ਹਾਂ ਅਪੀਲ ਕੀਤੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮਹਾਤਮਾ ਗਾਂਧੀ ਦੀਆਂ ਲਿਖਤਾਂ ਅਤੇ ਨਿੱਜੀ ਵਸਤਾਂ ਦੀ ਹਾਲ ਹੀ ਵਿੱਚ ਹੋਈ ਨਿਲਾਮੀ ’ਤੇ ਇਤਰਾਜ਼ ਕਰਦਿਆਂ ਨੈਸ਼ਨਲ ਗਾਂਧੀ ਮਿਊਜ਼ੀਅਮ ਦੇ ਡਾਇਰੈਕਟਰ ਏ ਅੰਨਾਮਲਾਈ ਨੇ ਕਿਹਾ ਕਿ ਇਹ ਵਸਤਾਂ ਨਿੱਜੀ ਜਾਇਦਾਦ ਨਹੀਂ ਸਗੋਂ ਦੇਸ਼ ਦੀ ਸਾਂਝੀ ਵਿਰਾਸਤ ਹਨ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਵੀ ਅਜਿਹੀਆਂ ਇਤਿਹਾਸਕ ਵਸਤਾਂ ਹਨ, ਉਹ ਇਨ੍ਹਾਂ ਨੂੰ ਵੇਚਣ ਦੀ ਜਗ੍ਹਾ ਅਜਾਇਬ ਘਰ ਨੂੰ ਸੌਂਪ ਦੇਣ।

ਬੀਤੀ 19 ਅਗਸਤ ਨੂੰ ਸੈਫਰਨਆਰਟ ਨਿਲਾਮੀ ਵਿੱਚ 86 ਵਸਤਾਂ ਵੇਚੀਆਂ ਗਈਆਂ ਸਨ। ਇਨ੍ਹਾਂ ਵਿੱਚ ਆਜ਼ਾਦੀ ਘੁਲਾਟੀਏ ਆਨੰਦ ਟੀ ਹਿੰਗੋਰਾਨੀ ਨੂੰ ਲਿਖੇ ਗਏ ਗਾਂਧੀ ਜੀ ਦੇ 688 ਹੱਥ ਲਿਖਤ ਪੱਤਰਾਂ ਦਾ ਸੰਗ੍ਰਹਿ ‘ਏ ਥੌਟ ਫਾਰ ਦਿ ਡੇਅ’ ਵੀ ਸ਼ਾਮਲ ਸੀ। ਇਹ ਸੰਗ੍ਰਹਿ 16.20 ਕਰੋੜ ਰੁਪਏ ਵਿੱਚ ਵਿਕਿਆ, ਜਿਸ ਨੇ ਕਿਸੇ ਭਾਰਤੀ ਇਤਿਹਾਸਕ ਦਸਤਾਵੇਜ਼ ਦੀ ਨਿਲਾਮੀ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

Advertisement

ਅੰਨਾਮਲਾਈ ਨੇ ਇਸ ਨਿਲਾਮੀ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ, ‘‘ਗਾਂਧੀ ਜੀ ਦੇ ਕਈ ਪੱਤਰ ਛਪ ਚੁੱਕੇ ਹਨ ਪਰ ਮੂਲ ਦਸਤਾਵੇਜ਼ ਸੰਭਾਲਣਾ ਸਾਡੀ ਇਤਿਹਾਸਕ ਜ਼ਿੰਮੇਵਾਰੀ ਹੈ।’’ ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਵਸਤਾਂ ਦੇ ਮਾਲਕ ਅਸਲ ਮਾਲਕਾਂ ਦੀ ਤੀਜੀ ਜਾਂ ਚੌਥੀ ਪੀੜ੍ਹੀ ਹਨ, ਜਿਨ੍ਹਾਂ ਨੂੰ ਇਨ੍ਹਾਂ ਦੀ ਇਤਿਹਾਸਕ ਅਹਿਮੀਅਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਨਿਲਾਮੀ ਵਿੱਚ ਵਿਕੇ ਹੋਰ ਅਹਿਮ ਦਸਤਾਵੇਜ਼ਾਂ ਵਿੱਚ ਪ੍ਰਮਾਤਮਾ ਅਤੇ ਭਗਵਦ ਗੀਤਾ ਬਾਰੇ ਗਾਂਧੀ ਜੀ ਦੇ ਵਿਚਾਰਾਂ ਵਾਲੀ ਲਿਖਤ ‘ਮੈਸੇਜ ਔਨ ਗੌਡ’ 1.68 ਕਰੋੜ ਰੁਪਏ ਵਿੱਚ ਵਿਕੀ ਹੈ। ਨਿਲਾਮੀ ਕਰਨ ਵਾਲਿਆਂ ਨੇ ਖ਼ਰੀਦਦਾਰ ਦੀ ਪਛਾਣ ਗੁਪਤ ਰੱਖਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਭਾਰਤੀ ਹੈ ਅਤੇ ਇਹ ਦਸਤਾਵੇਜ਼ ਦੇਸ਼ ਵਿੱਚ ਹੀ ਰਹਿਣਗੇ।

Advertisement

Advertisement
×