DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮੰਤਾ ਪਰਿਵਾਰ ਹਜ਼ਾਰਾਂ ਏਕੜ ਜ਼ਮੀਨ ’ਤੇ ਕਾਬਜ਼: ਗੋਗੋਈ

ਘੁਟਾਲਾ ਛੁਪਾਉਣ ਲਈ ਪਾਕਿਸਤਾਨੀ ਸਬੰਧਾਂ ਦਾ ਮੁੱਦਾ ਉਛਾਲਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਗੁਹਾਟੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ। -ਫੋਟੋ: ਪੀਟੀਆਈ
Advertisement

ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਨੇ ਅੱਜ ਦੋਸ਼ ਲਾਇਆ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਪਰਿਵਾਰ ਨੇ ਪੂਰੇ ਸੂਬੇ ਵਿੱਚ ਲਗਪਗ 12,000 ਵਿੱਘੇ (3,960 ਏਕੜ ਤੋਂ ਵੱਧ) ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੋਗੋਈ ਨੇ ਕਿਹਾ, ‘‘ਕਾਂਗਰਸ ਨੇ ਇੱਕ ਜਾਂਚ ਕੀਤੀ ਹੈ, ਜਿਸ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੂਰੇ ਅਸਾਮ ਵਿੱਚ ਲਗਪਗ 12,000 ਵਿੱਘੇ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਮੁੱਖ ਮੰਤਰੀ ਸਰਮਾ ਇਸ ਜ਼ਮੀਨੀ ਘੁਟਾਲੇ ਨੂੰ ਛੁਪਾਉਣ ਲਈ ਮੇਰੇ ਕਥਿਤ ਪਾਕਿਸਤਾਨੀ ਸਬੰਧਾਂ ਦਾ ਮੁੱਦਾ ਉਛਾਲ ਰਹੇ ਹਨ।’’ ਗੋਗੋਈ ਨੇ ਕਿਹਾ ਕਿ ਇਹ ਅੰਕੜਾ ਅੰਤਮ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਗਿਣਤੀ ਹੋਰ ਵਧ ਸਕਦੀ ਹੈ।

Advertisement

ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ: ਹਿਮੰਤਾ

ਗੁਹਾਟੀ: ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ’ਤੇ 12,000 ਵਿੱਘੇ ਜ਼ਮੀਨ ਹੜੱਪਣ ਦੇ ਲਾਏ ਦੋਸ਼ਾਂ ਤੋਂ ਕੁਝ ਘੰਟਿਆਂ ਬਾਅਦ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਐਲਾਨ ਕੀਤਾ ਕਿ ਉਹ ਝੂਠੇ ਅਤੇ ਮੰਦਭਾਗੇ ਬਿਆਨ ਦੇਣ ਲਈ ਕਾਂਗਰਸ ਦੇ ਚੋਟੀ ਦੇ ਆਗੂਆਂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਹਿਮੰਤਾ ਬਿਸਵਾ ਸਰਮਾ ਨੇ ‘ਐਕਸ’ ਉੱਤੇ ਲਿਖਿਆ, ‘‘ਮੈਂ ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਮੇਰੇ ਵਿਰੁੱਧ ਝੂਠੇ, ਮੰਦਭਾਗੇ ਅਤੇ ਅਪਮਾਨਜਨਕ ਬਿਆਨ ਦੇਣ ਲਈ ਜਤਿੰਦਰ ਸਿੰਘ, ਭੂਪੇਸ਼ ਬਘੇਲ, ਗੌਰਵ ਗੋਗੋਈ ਅਤੇ ਦੇਵਬਰਤ ਸੈਕੀਆ ਵਿਰੁੱਧ 9 ਫਰਵਰੀ 2026 ਨੂੰ ਦੀਵਾਨੀ ਅਤੇ ਫੌਜਦਾਰੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਜਾ ਰਿਹਾ ਹਾਂ।’’

Advertisement

Advertisement
×