ਹਿਮਾਚਲ: ਕਾਰ ਹਾਦਸੇ ਵਿੱਚ ਛੇ ਸ਼ਰਧਾਲੂ ਜ਼ਖਮੀ
ਹਮੀਰਪੁਰ, 12 ਜੂਨ ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਜੋਲਸਪਰ ਪਿੰਡ ਨੇੜੇ ਅੱਜ ਇੱਕ ਐੱਸਯੂਵੀ ਦੇ ਇੱਕ ਵੱਡੇ ਦਰੱਖਤ ਨਾਲ ਟਕਰਾਉਣ ਕਾਰਨ ਇੱਕ ਪਰਿਵਾਰ ਦੇ ਛੇ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਾਂਗੜਾ ਜ਼ਿਲ੍ਹੇ ਦੇ ਜਵਾਲਾ ਮਾਤਾ ਮੰਦਰ ਜਾ ਰਹੇ ਪਰਿਵਾਰ...
Advertisement
ਹਮੀਰਪੁਰ, 12 ਜੂਨ
ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਜੋਲਸਪਰ ਪਿੰਡ ਨੇੜੇ ਅੱਜ ਇੱਕ ਐੱਸਯੂਵੀ ਦੇ ਇੱਕ ਵੱਡੇ ਦਰੱਖਤ ਨਾਲ ਟਕਰਾਉਣ ਕਾਰਨ ਇੱਕ ਪਰਿਵਾਰ ਦੇ ਛੇ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕਾਂਗੜਾ ਜ਼ਿਲ੍ਹੇ ਦੇ ਜਵਾਲਾ ਮਾਤਾ ਮੰਦਰ ਜਾ ਰਹੇ ਪਰਿਵਾਰ ਦੇ ਰਸਤੇ ਵਿੱਚ ਹੋਏ ਇਸ ਹਾਦਸੇ ਵਿੱਚ ਇੱਕ ਦੋ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ। ਜ਼ਖਮੀਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਨੇੜਲੇ ਇੱਕ ਨਿੱਜੀ ਕਲੀਨਿਕ ਲਿਜਾਇਆ ਗਿਆ ਅਤੇ ਫਿਰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਮੀਰਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਵਿੱਚੋਂ ਇੱਕ ਚੈਨ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਨਵੀਂ ਐੱਸਯੂਵੀ ਵਿੱਚ ਮੰਦਰ ਜਾ ਰਿਹਾ ਸੀ ਜਦੋਂ ਇਹ ਹਾਦਸਾ ਹੋਇਆ। ਹਾਦਸੇ ਵਿੱਚ ਐਸਯੂਵੀ ਨੁਕਸਾਨੀ ਗਈ ਸੀ। -ਪੀਟੀਆਈ
Advertisement