DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Himachal Pradesh Weather Update: ਹਿਮਾਚਲ ਪ੍ਰਦੇਸ਼ ਵਿੱਚ 25 ਅਤੇ 26 ਸਤੰਬਰ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ

ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਰਹਿਣ ਦੀ ਸੰਭਾਵਨਾ

  • fb
  • twitter
  • whatsapp
  • whatsapp
featured-img featured-img
ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੀ ਫਾਈਲ ਫੋਟੋ
Advertisement

ਹਿਮਾਚਲ ਪ੍ਰਦੇਸ਼ ਵਿੱਚ 25 ਸਤੰਬਰ ਤੋਂ ਮੀਂਹ ਦਾ ਇੱਕ ਹੋਰ ਦੌਰ ਸ਼ੁਰੂ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੂਬੇ ਦੇ ਮੌਸਮ ਵਿਗਿਆਨ ਕੇਂਦਰ ਅਨੁਸਾਰ, ਜਿੱਥੇ 24 ਸਤੰਬਰ ਤੱਕ ਪੂਰੇ ਸੂਬੇ ਵਿੱਚ ਮੌਸਮ ਖ਼ੁਸ਼ਕ ਰਹਿ ਸਕਦਾ ਹੈ, ਉੱਥੇ ਹੀ 25 ਅਤੇ 26 ਸਤੰਬਰ ਨੂੰ ਸੂਬੇ ਦੇ ਮੈਦਾਨੀ, ਹੇਠਲੇ ਅਤੇ ਦਰਮਿਆਨੇ ਪਹਾੜੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ, ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਮੌਸਮ ਖ਼ੁਸ਼ਕ ਹੀ ਬਣਿਆ ਰਹੇਗਾ।

ਇਸ ਤੋਂ ਇਲਾਵਾ, ਇਸ ਦੌਰਾਨ ਸੂਬੇ ਭਰ ਵਿੱਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿੱਚ ਮੌਸਮ ਤਕਰੀਬਨ ਖ਼ੁਸ਼ਕ ਰਿਹਾ ਹੈ।

Advertisement

ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਧਰਮਸ਼ਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ, ਮਨਾਲੀ ਵਿੱਚ 25.4 ਡਿਗਰੀ ਸੈਲਸੀਅਸ, ਮੰਡੀ ਵਿੱਚ 31.8 ਡਿਗਰੀ ਸੈਲਸੀਅਸ, ਸੋਲਨ ਵਿੱਚ 29 ਡਿਗਰੀ ਸੈਲਸੀਅਸ, ਨਾਹਨ ਵਿੱਚ 27.9 ਡਿਗਰੀ ਸੈਲਸੀਅਸ, ਕਲਪਾ ਵਿੱਚ 24.3 ਡਿਗਰੀ ਸੈਲਸੀਅਸ, ਭੁੰਤਰ ਵਿੱਚ 31.6 ਡਿਗਰੀ ਸੈਲਸੀਅਸ, ਸੁੰਦਰਨਗਰ ਵਿੱਚ 32.8 ਡਿਗਰੀ ਸੈਲਸੀਅਸ, ਕੇਲੌਂਗ ਵਿੱਚ 21.7 ਡਿਗਰੀ ਸੈਲਸੀਅਸ, ਕਾਂਗੜਾ ਵਿੱਚ 32 ਡਿਗਰੀ ਸੈਲਸੀਅਸ, ਕੁਫ਼ਰੀ ਵਿੱਚ 20 ਡਿਗਰੀ ਸੈਲਸੀਅਸ ਅਤੇ ਬਿਲਾਸਪੁਰ ਵਿੱਚ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Advertisement

ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਊਨਾ ਵਿੱਚ ਦਰਜ ਕੀਤਾ ਗਿਆ, ਜਦਕਿ ਸਭ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਲਾਹੌਲ ਅਤੇ ਸਪਿਤੀ ਦੇ ਕੁਕੁਮਸੇਰੀ ਵਿੱਚ ਦਰਜ ਹੋਇਆ।

Advertisement
×