ਕੁੱਲੂ ’ਚ ਬੱਦਲ ਫਟਣ ਕਾਰਨ 5 ਮੌਤਾਂ, ਪੰਜ ਹੋਰ ਲਾਪਤਾ; ਸ਼ਿਮਲਾ ’ਚ ਢਿੱਗਾਂ ਡਿੱਗਣ ਨਾਲ ਔਰਤ ਦੀ ਮੌਤ

ਮਲਾਨਾ ਪਾਵਰ ਪ੍ਰਾਜੈਕਟ ’ਚ ਕੰਮ ਕਰ ਰਹੇ 25 ਵਿਅਕਤੀ ਵਾਲ-ਵਾਲ ਬਚੇ

ਕੁੱਲੂ ’ਚ ਬੱਦਲ ਫਟਣ ਕਾਰਨ 5 ਮੌਤਾਂ, ਪੰਜ ਹੋਰ ਲਾਪਤਾ; ਸ਼ਿਮਲਾ ’ਚ ਢਿੱਗਾਂ ਡਿੱਗਣ ਨਾਲ ਔਰਤ ਦੀ ਮੌਤ

ਟ੍ਰਿਬਿਊਨ ਨਿਊਜ਼ ਸਰਵਿਸ

ਮੰਡੀ/ਸ਼ਿਮਲਾ, 6 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਬੱਦਲ ਫਟਣ ਮਗਰੋਂ ਅਚਾਨਕ ਆਏ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਵੱਖ ਵੱਖ ਘਟਨਾਵਾਂ ’ਚ ਪੰਜ ਵਿਅਕਤੀ ਮਾਰੇ ਗਏ ਜਦਕਿ 5 ਹੋਰ ਲਾਪਤਾ ਹਨ। ਜ਼ਿਲ੍ਹੇ ਦੇ ਮਲਾਨਾ ਪਾਵਰ ਪ੍ਰਾਜੈਕਟ ’ਚ ਕੰਮ ਕਰ ਰਹੇ 25 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਇਮਾਰਤ ’ਚੋਂ ਬਚਾਇਆ ਗਿਆ ਜੋ ਅਚਾਨਕ ਆਏ ਹੜ੍ਹ ਕਾਰਨ ਨੁਕਸਾਨੀ ਗਈ ਸੀ। ਕਈ ਇਲਾਕਿਆਂ ’ਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕੁੱਲੂ ਪ੍ਰਸ਼ਾਸਨ ਨੇ ਦਰਿਆਵਾਂ ਨੇੜੇ ਕੈਂਪ ਲਾਉਣ ਅਤੇ ਪਾਣੀ ਨਾਲ ਸਬੰਧਤ ਖੇਡਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਕੁੱਲੂ ’ਚ ਤਿੰਨ ਵਿਅਕਤੀਆਂ ਦੇ ਮਰਨ ਦੀ ਤਸਦੀਕ ਹੋ ਗਈ ਹੈ। ਪੰਜ ਲਾਪਤਾ ਵਿਅਕਤੀਆਂ ਦੇ ਵੀ ਮਾਰੇ ਜਾਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਮਨੀਕਰਣ ’ਚ ਚਾਰ ਵਿਅਕਤੀਆਂ ਦੇ ਪਾਣੀ ’ਚ ਰੁੜ੍ਹਨ ਦਾ ਖ਼ਦਸ਼ਾ ਹੈ ਅਤੇ ਪਾਰਵਤੀ ਨਦੀ 'ਤੇ ਪੁਲ ਨੁਕਸਾਨਿਆ ਗਿਆ ਹੈ। ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਬਬੇਲੀ ਨੇੜੇ ਬਿਆਸ ਦਰਿਆ ’ਚ ਕਾਰ ਡਿੱਗਣ ਕਾਰਨ ਦੋ ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ। ਇਸੇ ਦੌਰਾਨ ਸ਼ਿਮਲਾ ਸ਼ਹਿਰ ਦੇ ਬਾਹਰਵਾਰ ਢੱਲੀ ਸੁਰੰਗ ਨੇੜੇ ਢਿੱਗਾਂ ਡਿੱਗਣ ਕਾਰਨ 14 ਵਰ੍ਹਿਆਂ ਦੀ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬਚਾਅ ਟੀਮਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ ਪਰ ਢਿੱਗਾਂ ਡਿੱਗਣ ਕਾਰਨ ਉਹ ਵੀ ਫਸ ਗਈਆਂ ਹਨ। ਕੁੱਲੂ ਜ਼ਿਲ੍ਹਾ ਐਮਰਜੰਸੀ ਅਪਰੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਚੱਲਾਲ ਪੰਚਾਇਤ ਦੇ ਛੋਝ ਪਿੰਡ 'ਚ ਸਵੇਰੇ ਕਰੀਬ 6 ਵਜੇ ਬੱਦਲ ਫਟਣ ਤੋਂ ਬਾਅਦ ਚਾਰ ਤੋਂ ਛੇ ਵਿਅਕਤੀ ਲਾਪਤਾ ਹਨ। ਤੇਜ਼ ਹੜ੍ਹ ਵਿੱਚ ਘੱਟੋ-ਘੱਟ ਪੰਜ ਪਸ਼ੂ ਵਹਿ ਗਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All