DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Himachal Pradesh: ਮੌਨਸੂਨ ਦੇ ਸੀਜ਼ਨ ਦੌਰਾਨ 75 ਲੋਕਾਂ ਦੀ ਮੌਤ; 136 ਸੜਕਾਂ ਅਜੇ ਵੀ ਬੰਦ

375 ਦੇ ਕਰੀਬ ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ

  • fb
  • twitter
  • whatsapp
  • whatsapp
featured-img featured-img
ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੀ ਫਾਈਲ ਫੋਟੋ
Advertisement

ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਅੱਜ ਇੱਥੇ ਦੱਸਿਆ ਕਿ ਮੌਨਸੂਨ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 75 ਦੇ ਲਗਪਗ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਭਰ ਵਿੱਚ ਲਗਪਗ 136 ਸੜਕਾਂ ਅਜੇ ਵੀ ਬੰਦ ਹਨ। ਉੱਥੇ ਹੀ ਭਾਰੀ ਮੀਂਹ ਨਾਲ ਹੋਏ ਨੁਕਸਾਨ ਦੇ ਨਤੀਜੇ ਵਜੋਂ ਲਗਪਗ 64 ਟਰਾਂਸਫਾਰਮਰ ਵੀ ਠੱਪ ਪਏ ਹਨ। ਇਸ ਤੋਂ ਇਲਾਵਾ, 375 ਦੇ ਕਰੀਬ ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।

ਕੁੱਲ ਬੰਦ ਸੜਕਾਂ ਵਿੱਚੋਂ ਮੰਡੀ ਵਿੱਚ 50 , ਸਿਰਮੌਰ ਵਿੱਚ 23, ਸ਼ਿਮਲਾ ਵਿੱਚ 20, ਚੰਬਾ ਵਿੱਚ 18, ਕੁੱਲੂ ਵਿੱਚ 12 , ਕਾਂਗੜਾ ਵਿੱਚ ਛੇ, ਲਾਹੌਲ ਅਤੇ ਸਪੀਤੀ ਵਿੱਚ ਪੰਜ ਅਤੇ ਬਿਲਾਸਪੁਰ ਤੇ ਊਨਾ ਵਿੱਚ ਇੱਕ-ਇੱਕ ਸੜਕ ਬੰਦ ਹੈ। ਇਸੇ ਤਰ੍ਹਾਂ, ਕੁੱਲੂ ਵਿੱਚ 30, ਸਿਰਮੌਰ ਵਿੱਚ 22 ,ਸ਼ਿਮਲਾ 10 ਵਿੱਚ ਅਤੇ ਚੰਬਾ ਵਿੱਚ ਦੋ ਟਰਾਂਸਫਾਰਮਰ ਠੱਪ ਹੋਏ ਹਨ।

Advertisement

ਇਸੇ ਤਰ੍ਹਾਂ ਕਾਂਗੜਾ ਵਿੱਚ 158, ਚੰਬਾ ਵਿੱਚ 139, ਸ਼ਿਮਲਾ ਵਿੱਚ 36, ਮੰਡੀ ਵਿੱਚ 23, ਸਿਰਮੌਰ ਵਿੱਚ 10 ਅਤੇ ਹਮੀਰਪੁਰ ਵਿੱਚ 9 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।

Advertisement

ਇਸ ਦੌਰਾਨ, ਹਿਮਾਚਲ ਵਿੱਚ 29 ਜੁਲਾਈ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਲਈ ਓਰੈਂਜ (orange) ਅਤੇ ਯੈਲੋ (yellow) ਅਲਰਟ ਜਾਰੀ ਕੀਤੇ ਗਏ ਹਨ। 24 ਜੁਲਾਈ ਲਈ ਸੋਲਨ, ਕਾਂਗੜਾ, ਬਿਲਾਸਪੁਰ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।  ਬਾਕੀ ਜ਼ਿਲ੍ਹਿਆਂ ਦੀਆਂ ਵੱਖ-ਵੱਖ ਥਾਵਾਂ 'ਤੇ ਵੀ ਹਲਕਾ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ, 29 ਜੁਲਾਈ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

ਨਾਲ ਹੀ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਰਿਹਾ। ਬਿਲਾਸਪੁਰ ਦੇ ਨੈਣਾ ਦੇਵੀ ਵਿੱਚ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਸੂਬੇ ਵਿੱਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਮਨਾਲੀ ਵਿੱਚ 35 ਮਿਲੀਮੀਟਰ, ਨਾਹਨ ਵਿੱਚ 27.8 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 12.4 ਮਿਲੀਮੀਟਰ, ਊਨਾ ਵਿੱਚ 11.4 ਮਿਲੀਮੀਟਰ ਅਤੇ ਸ਼ਿਮਲਾ ਵਿੱਚ 3.6 ਮਿਲੀਮੀਟਰ ਮੀਂਹ ਪਿਆ।

Advertisement
×