
ਸ਼ਿਮਲਾ, 28 ਜਨਵਰੀ
ਪੁਲੀਸ ਨੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੂੰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਕੈਂਪਸ ਵਿੱਚ ਸ਼ਨੀਵਾਰ ਨੂੰ ਬੀਬੀਸੀ ਦੀ ਵਿਵਾਦਗ੍ਰਸਤ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐਸਚਨ’ ਦਿਖਾਉਣ ਤੋਂ ਰੋਕ ਦਿੱਤਾ। ਸਟੂਡੈਂਟਸ ਫੈਡਰੇਸ਼ਨ ਨੇ ਪੁਲੀਸ ਦੀ ਇਸ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਨੂੰ ਸਕਰੀਨ ਹਟਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਦਿਆਰਥੀਆਂ ਤੇ ਪੁਲੀਸ ਵਿਚਾਲੇ ਝੜਪ ਵੀ ਹੋਈ। ਚਸ਼ਮਦੀਦਾਂ ਅਨੁਸਾਰ ਫਿਲਮ ਦੀ ਸਕਰੀਨਿੰਗ 15-20 ਮਿੰਟਾਂ ਮਗਰੋਂ ਬੰਦ ਕਰਵਾ ਦਿੱਤੀ ਗਈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ