Himachal Earthquake Today: ਸ਼ਿਮਲਾ ’ਚ ਭੂਚਾਲ ਦੇ ਝਟਕੇ; 4.1 ਤੀਬਰਤਾ
ਸ਼ਿਮਲਾ ਤੋਂ 40 ਕਿਲੋਮੀਟਰ ਦੂਰ ਸੀ ਭੂਚਾਲ ਦਾ ਕੇਂਦਰ; ਧਰਤੀ ਤੋਂ 10 ਕਿਲੋਮੀਟਰ ਹੇਠਾਂ ਦਰਜ ਹੋਈ ਹਲਚਲ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ 5.6 ਤੀਬਰਤਾ ਦਾ ਭੂਚਾਲ ਆਉਣ ਦੇ ਵਿਚਕਾਰ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਸ਼ਨਿੱਚਰਵਾਰ ਤੜਕੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਭਾਰਤ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੀ ਤੀਬਰਤਾ 4.1 ਰਹੀ।
ਕੇਂਦਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਭੂਚਾਲ ਸ਼ਨਿੱਚਰਵਾਰ ਸਵੇਰੇ 4 ਵਜ ਕੇ 36 ਮਿੰਟ ’ਤੇ ਆਇਆ। ਇਸ ਦਾ ਕੇਂਦਰ ਸ਼ਿਮਲਾ ਤੋਂ ਲਗਪਗ 40 ਕਿਲੋਮੀਟਰ ਪੂਰਬ-ਉੱਤਰ-ਪੂਰਬ ਵੱਲ ਸੀ। ਭੂਚਾਲ ਦਾ ਕੇਂਦਰ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ, ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸ਼ਨਿੱਚਰਵਾਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ। ਜਰਮਨ ਭੂ-ਵਿਗਿਆਨ ਖੋਜ ਕੇਂਦਰ ਅਨੁਸਾਰ, ਇਸ ਦਾ ਕੇਂਦਰ ਖੁਜ਼ਦਾਰ ਸ਼ਹਿਰ ਨੇੜੇ ਸੀ ਅਤੇ ਇਹ ਧਰਤੀ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।
ਹਾਲਾਂਕਿ, ਹਿਮਾਚਲ ਪ੍ਰਦੇਸ਼ ਵਿੱਚ ਆਏ ਭੂਚਾਲ ਅਤੇ ਪਾਕਿਸਤਾਨ ਵਿੱਚ ਆਏ ਭੂਚਾਲ ਵਿਚਕਾਰ ਸਬੰਧ ਹੋਣ ਜਾਂ ਪਾਕਿਸਤਾਨ ਦੇ ਭੂਚਾਲ ਦੇ ਝਟਕੇ ਭਾਰਤ ਵਿੱਚ ਮਹਿਸੂਸ ਕੀਤੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ। ਦੋਵਾਂ ਘਟਨਾਵਾਂ ਨੂੰ ਵੱਖਰੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

