DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਖਵੀਆਂ ਸੀਟਾਂ ਦੀ ਵਾਰੀ ਬੰਨ੍ਹਣ ਬਾਰੇ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਅੱਜ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤਾਂ (ਐੱਸ ਸੀ) ਤੇ ਅਨੁਸੂਚਿਤ ਕਬੀਲਿਆਂ (ਐੱਸ ਟੀ) ਲਈ ਰਾਖਵੀਆਂ ਸੀਟਾਂ ਨੂੰ ਲਾਜ਼ਮੀ ਤੌਰ ’ਤੇ ਰੋਟੇਸ਼ਨ ਉਤੇ ਬਦਲਣ ਦੀ ਅਪੀਲ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।...

  • fb
  • twitter
  • whatsapp
  • whatsapp
Advertisement

ਸੁਪਰੀਮ ਕੋਰਟ ਨੇ ਅੱਜ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤਾਂ (ਐੱਸ ਸੀ) ਤੇ ਅਨੁਸੂਚਿਤ ਕਬੀਲਿਆਂ (ਐੱਸ ਟੀ) ਲਈ ਰਾਖਵੀਆਂ ਸੀਟਾਂ ਨੂੰ ਲਾਜ਼ਮੀ ਤੌਰ ’ਤੇ ਰੋਟੇਸ਼ਨ ਉਤੇ ਬਦਲਣ ਦੀ ਅਪੀਲ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹੇ ਫ਼ੈਸਲੇ ਵਿਧਾਨ ਪਾਲਿਕਾ ਦੇ ਦਾਇਰਾ ਅਖ਼ਤਿਆਰ ਵਿੱਚ ਆਉਂਦੇ ਹਨ ਤੇ ਅਦਾਲਤਾਂ ਇਸ ਸਬੰਧੀ ਆਦੇਸ਼ ਨਹੀਂ ਦੇ ਸਕਦੀਆਂ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਫ਼ੈਸਲੇ ਵਿੱਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਵਿੱਚ ਹਲਕਾਬੰਦੀ ਐਕਟ, 2002 ਦੀ ਧਾਰਾ 9(1)(ਸੀ) ਨੂੰ ਬਰਕਰਾਰ ਰੱਖਿਆ ਗਿਆ ਸੀ। ਇਹ ਤਜਵੀਜ਼ ਉਨ੍ਹਾਂ ਖੇਤਰਾਂ ਵਿੱਚ ਰਾਖਵੀਆਂ ਸੀਟਾਂ ਦੀ ਪਛਾਣ ਕਰਨ ਨਾਲ ਸਬੰਧਤ ਹੈ, ਜਿੱਥੇ ਐੱਸ ਸੀ/ਐੱਸ ਟੀ ਆਬਾਦੀ ਦਾ ਅਨੁਪਾਤ ਤੁਲਨਾਤਮਕ ਰੂਪ ਵਿੱਚ ਵੱਧ ਹੈ। ਪਟੀਸ਼ਨਰ ਜਗਦੀਸ਼ ਸਿੰਘ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ 191-ਕਾਦੀਪੁਰ ਵਿਧਾਨ ਸਭਾ ਖੇਤਰ ਦਾ ਵੋਟਰ ਹੈ। ਉਨ੍ਹਾਂ ਇਸ ਸੀਟ ਨੂੰ ਲਗਾਤਾਰ ਅਨੁਸੂਚਿਤ ਜਾਤਾਂ ਲਈ ਰਾਖਵਾਂ ਰੱਖਣ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਰਾਖਵੇਂਕਰਨ ਵਿੱਚ ਰੋਟੇਸ਼ਨ ਦਾ ਪ੍ਰਬੰਧ ਨਾ ਹੋਣ ਕਾਰਨ ਸੰਵਿਧਾਨ ਦੀ ਧਾਰਾ 14, 15 ਤੇ 19 ਦਾ ਉਲੰਘਣ ਹੁੰਦਾ ਹੈ। ਇਸ ਨਾਲ ਵੋਟਰਾਂ ਕੋਲ ਸੀਮਤ ਬਦਲ ਬਚਦੇ ਹਨ। -ਪੀਟੀਆਈ

Advertisement
Advertisement
×