DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਲ ਕੱਟਣ ਦਾ ਮਾਮਲਾ: ਮੁਆਵਜ਼ਾ ਦੋ ਕਰੋੜ ਤੋਂ ਘਟਾ ਕੇ 25 ਲੱਖ ਕੀਤਾ

ਸੁਪਰੀਮ ਕੋਰਟ ਨੇ ਦਿੱਲੀ ਦੇ ਆਈ ਟੀ ਸੀ ਮੌਰਿਆ ਹੋਟਲ ਦੇ ਸੈਲੂਨ ਵਿੱਚ ਗ਼ਲਤ ਢੰਗ ਨਾਲ ਵਾਲ ਕੱਟਣ ’ਤੇ ਔਰਤ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦੋ ਕਰੋੜ ਤੋਂ ਘਟਾ ਕੇ 25 ਲੱਖ ਰੁਪਏ ਕਰ ਦਿੱਤੀ ਹੈ। ਜਸਟਿਸ ਰਾਜੇਸ਼ ਬਿੰਦਲ...

  • fb
  • twitter
  • whatsapp
  • whatsapp
Advertisement

ਸੁਪਰੀਮ ਕੋਰਟ ਨੇ ਦਿੱਲੀ ਦੇ ਆਈ ਟੀ ਸੀ ਮੌਰਿਆ ਹੋਟਲ ਦੇ ਸੈਲੂਨ ਵਿੱਚ ਗ਼ਲਤ ਢੰਗ ਨਾਲ ਵਾਲ ਕੱਟਣ ’ਤੇ ਔਰਤ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦੋ ਕਰੋੜ ਤੋਂ ਘਟਾ ਕੇ 25 ਲੱਖ ਰੁਪਏ ਕਰ ਦਿੱਤੀ ਹੈ। ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਮਨਮੋਹਨ ਦੀ ਅਗਵਾਈ ਵਾਲੇ ਬੈਂਚ ਨੇ 6 ਫਰਵਰੀ ਨੂੰ ਹੁਕਮ ਦਿੱਤਾ ਕਿ ਬੇਸ਼ੱਕ ਸੇਵਾ ਵਿੱਚ ਖ਼ਾਮੀ ਸਿੱਧ ਹੋ ਚੁੱਕੀ ਹੈ, ਫਿਰ ਵੀ ਖਪਤਕਾਰ ਵਿਵਾਦਾਂ ਵਿੱਚ ਮੁਆਵਜ਼ਾ ਸਿਰਫ਼ ਠੋਸ ਸੂਬਤਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ, ਨਾ ਕਿ ਸ਼ਿਕਾਇਤਕਰਤਾ ਦੀ ਮੰਗ ਜਾਂ ਜ਼ਿੱਦ ’ਤੇ। ਜਸਟਿਸ ਬਿੰਦਲ ਨੇ 34 ਪੰਨਿਆਂ ਦੇ ਫ਼ੈਸਲੇ ਵਿੱਚ ਕਿਹਾ, ‘‘ਘਾਟੇ ਦੀ ਪੂਰਤੀ ਸਿਰਫ਼ ਸ਼ਿਕਾਇਤਕਰਤਾ ਦੀਆਂ ਧਾਰਨਾਵਾਂ ਜਾਂ ਜ਼ਿੱਦ ’ਤੇ ਨਹੀਂ ਪੂਰੀ ਹੋ ਸਕਦੀ। ਖ਼ਾਸ ਕਰ ਜਦੋਂ ਦਾਅਵਾ ਕਰੋੜਾਂ ਰੁਪਏ ਦਾ ਹੋਵੇ, ਤਾਂ ਮੁਆਵਜ਼ਾ ਦੇਣ ਲਈ ਕੁੱਝ ਭਰੋਸੇਯੋਗ ਤੇ ਠੋਸ ਸਬੂਤ ਪੇਸ਼ ਕਰਨਾ ਲਾਜ਼ਮੀ ਹੈ।’’

Advertisement
Advertisement
×