ਗਿਆਨਵਾਪੀ ਮਸਜਿਦ ਸਰਵੇ ਰਿਪੋਰਟ ਵਾਰਾਨਸੀ ਅਦਾਲਤ ਨੂੰ ਸੌਂਪੀ

ਗਿਆਨਵਾਪੀ ਮਸਜਿਦ ਸਰਵੇ ਰਿਪੋਰਟ ਵਾਰਾਨਸੀ ਅਦਾਲਤ ਨੂੰ ਸੌਂਪੀ

ਵਾਰਾਨਸੀ (ਯੂਪੀ), 19 ਮਈ

ਕਾਸ਼ੀ ਵਿਸ਼ਵਨਾਥ ਮੰਦਰ-ਗਿਆਨਵਾਪੀ ਮਸਜਿਦ ਦੀ ਵੀਡੀਓਗ੍ਰਾਫੀ ਸਰਵੇਖਣ ਕਰਨ ਲਈ ਅਦਾਲਤ ਵੱਲੋਂ ਕਾਇਮ ਕੀਤੇ ਕਮਿਸ਼ਨ ਨੇ ਅੱਜ ਇਥੇ ਅਦਾਲਤ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ। ਹਿੰਦੂ ਪੱਖ ਵੱਲੋਂ ਪੇਸ਼ ਹੋਏ ਐਡਵੋਕੇਟ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਵਿਸ਼ੇਸ਼ ਵਕੀਲ ਕਮਿਸ਼ਨਰ ਵਿਸ਼ਾਲ ਸਿੰਘ ਨੇ 14, 15 ਅਤੇ 16 ਮਈ ਨੂੰ ਕੀਤੇ ਸਰਵੇ ਦੀ ਰਿਪੋਰਟ ਜ਼ਿਲ੍ਹਾ ਸਿਵਲ ਜੱਜ ਰਵੀ ਕੁਮਾਰ ਦੀਵਾਕਰ ਦੀ ਅਦਾਲਤ ਵਿੱਚ ਪੇਸ਼ ਕੀਤੀ।

ਸ੍ਰੀ ਯਾਦਵ ਨੇ ਕਿਹਾ ਕਿ ਅਦਾਲਤ ਵੱਲੋਂ ਹਟਾਏ ਐਡਵੋਕੇਟ ਕਮਿਸ਼ਨਰ ਅਜੈ ਮਿਸ਼ਰਾ ਨੇ 6 ਅਤੇ 7 ਮਈ ਨੂੰ ਗਿਆਨਵਾਪੀ ਕੈਂਪਸ ਦੇ ਸਰਵੇਖਣ ਦੀ ਰਿਪੋਰਟ ਬੁੱਧਵਾਰ ਦੇਰ ਸ਼ਾਮ ਅਦਾਲਤ ਨੂੰ ਸੌਂਪ ਦਿੱਤੀ। ਸਪੈਸ਼ਲ ਐਡਵੋਕੇਟ ਕਮਿਸ਼ਨਰ ਵਿਸ਼ਾਲ ਸਿੰਘ ਨੇ ਰਿਪੋਰਟ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘14, 15 ਅਤੇ 16 ਮਈ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਮੈਨੂੰ ਇਹ ਦੱਸਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਰਿਪੋਰਟ ਵਿੱਚ ਕੀ ਹੈ। ਹੁਣ ਅਦਾਲਤ ਰਿਪੋਰਟ 'ਤੇ ਅਗਲੀ ਕਾਰਵਾਈ ਕਰੇਗੀ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All