DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

António Guterres ਬਰਿਕਸ ਸੰਮੇਲਨ ’ਚ ਸਲਾਮਤੀ ਪਰਿਸ਼ਦ ’ਚ ਸੁਧਾਰਾਂ ’ਤੇ ਜ਼ੋਰ ਦੇਣਗੇ

ਸੰਯੁਕਤ ਰਾਸ਼ਟਰ ਮੁਖੀ 13 ਨੂੰ ਵਿਸ਼ੇਸ਼ ਚਰਚਾ ’ਚ ਹਿੱਸਾ ਲੈਣਗੇ

  • fb
  • twitter
  • whatsapp
  • whatsapp
featured-img featured-img
ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼
Advertisement
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਇਸ ਹਫ਼ਤੇ ਦੇ ਅਖ਼ੀਰ ’ਚ ਭਾਰਤ ਵਿੱਚ ਹੋਣ ਵਾਲੇ ਬਰਿਕਸ ਸਿਖਰ ਸੰਮੇਲਨ ’ਚ ਆਪਣੇ ਸੰਬੋਧਨ ਦੌਰਾਨ ਬਹੁ-ਧਰੁਵੀ ਆਲਮੀ ਪ੍ਰਬੰਧ ਦੀ ਅਹਿਮੀਅਤ ਅਤੇ ਸਲਾਮਤੀ ਪਰਿਸ਼ਦ ਸਮੇਤ ਬਹੁ-ਧਿਰੀ ਸੰਸਥਾਵਾਂ ’ਚ ਸੁਧਾਰ ’ਤੇ ਜ਼ੋਰ ਦੇਣਗੇ। ਗੁਟੇਰੇਜ਼ ਨੇ 13 ਸਤੰਬਰ ਨੂੰ ਸਮੁੱਚੇ ਆਲਮੀ ਵਿਕਾਸ ਲਈ ਭਵਿੱਖ ਨੂੰ ਆਕਾਰ ਦੇਣ ਸਬੰਧੀ ਵਿਸ਼ੇ ’ਤੇ ਹੋਣ ਵਾਲੇ ਖੁੱਲ੍ਹੇ ਇਜਲਾਸ ਨੂੰ ਸੰਬੋਧਨ ਕਰਨਾ ਹੈ ਜਿਸ ਲਈ ਉਨ੍ਹਾਂ ਨੂੰ ਉਚੇਚੇ ਤੌਰ ’ਤੇ ਸੱਦਾ ਦਿੱਤਾ ਗਿਆ ਹੈ।

ਸੰਯੁਕਤ ਰਾਸ਼ਟਰ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਕੱਤਰ ਜਨਰਲ ਆਪਣੇ ਸੰਬੋਧਨ ਦੌਰਾਨ ਇਸ ਗੱਲ ਦੀ ਵਕਾਲਤ ਕਰ ਸਕਦੇ ਹਨ ਕਿ ਅੱਜ ਦੀਆਂ ਆਰਥਿਕ ਅਤੇ ਭੂ-ਰਾਜਸੀ ਹਕੀਕਤਾਂ 1945 ਜਿਹੀਆਂ ਨਹੀਂ ਹਨ ਅਤੇ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਵਾਲੇ ਮੁਲਕ ਇਸ ਬਦਲਦੀ ਹਕੀਕਤ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਟੇਰੇਜ਼ ਵੱਲੋਂ ਇਸ ਗੱਲ ’ਤੇ ਵੀ ਜ਼ੋਰ ਦੇਣ ਦੀ ਉਮੀਦ ਹੈ ਕਿ ਬਹੁ-ਧਰੁਵੀ ਮਾਹੌਲ, ਆਲਮੀ ਪ੍ਰਬੰਧ ਅਤੇ ਸੰਸਥਾਵਾਂ ’ਚ ਤਵਾਜ਼ਨ ਲਿਆਉਣ ’ਚ ਸਹਾਇਤਾ ਕਰ ਸਕਦਾ ਹੈ ਪਰ ਇਸ ਲਈ ਬ੍ਰੇਟਨ ਵੁੱਡਜ਼ ਪ੍ਰਣਾਲੀ ਅਤੇ ਸਲਾਮਤੀ ਪਰਿਸ਼ਦ ਸਮੇਤ ਬਹੁ-ਧਿਰੀ ਸੰਸਥਾਵਾਂ ’ਚ ਸੁਧਾਰ ਕਰਨਾ ਹੋਵੇਗਾ ਤਾਂ ਕਿ ਉਹ ਅੱਜ ਦੀ ਹਕੀਕਤ ਨੂੰ ਬਿਆਨ ਕਰ ਸਕਣ। ਭਾਰਤ ਅਤੇ ਕਈ ਹੋਰ ਮੁਲਕ ਲੰਮੇ ਸਮੇਂ ਤੋਂ ਸਲਾਮਤੀ ਪਰਿਸ਼ਦ ’ਚ ਸੁਧਾਰ ਦੀ ਮੰਗ ਕਰਦੇ ਆ ਰਹੇ ਹਨ।

Advertisement

Advertisement
Advertisement
×