ਗੁਜਰਾਤ: ਗੋਧਰਾ ਰੇਲ ਅਗਨੀ ਕਾਂਡ ਦੇ ਦੋਸ਼ੀ ਨੂੰ ਉਮਰ ਕੈਦ

ਗੁਜਰਾਤ: ਗੋਧਰਾ ਰੇਲ ਅਗਨੀ ਕਾਂਡ ਦੇ ਦੋਸ਼ੀ ਨੂੰ ਉਮਰ ਕੈਦ

ਗੋਧਰਾ, 3 ਜੁਲਾਈ

ਇਥੋਂ ਦੀ ਇਕ ਅਦਾਲਤ ਨੇ 2002 ਦੇ ਗੋਧਰਾ ਰੇਲ ਅਗਨੀ ਕਾਂਡ ਦੇ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਅਗਨੀ ਕਾਂਡ ’ਚ 59 ਕਾਰਸੇਵਕ ਮਾਰੇ ਗਏ ਸਨ ਜਿਸ ਮਗਰੋਂ ਗੁਜਰਾਤ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਦੰਗੇ ਹੋਏ ਸਨ। ਇਨ੍ਹਾਂ ਦੰਗਿਆਂ ’ਚ 1200 ਤੋਂ ਜ਼ਿਆਦਾ ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ’ਚੋਂ ਜ਼ਿਆਦਾਤਰ ਘੱਟ ਗਿਣਤੀ ਨਾਲ ਸਬੰਧਤ ਸਨ।

ਗੋਧਰਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਰਫ਼ੀਕ ਭਟੁਕ ਨੂੰ ਸਜ਼ਾ ਸੁਣਾਈ ਜਿਸ ਨੂੰ ਫਰਵਰੀ 2021 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਹੈ ਕਿ ਅਯੁੱਧਿਆ ਤੋਂ ਕਾਰਸੇਵਕਾਂ ਨਾਲ ਭਰੀ ਰੇਲਗੱਡੀ ਨੂੰ ਅੱਗ ਲਾਉਣ ਵਾਲਿਆਂ ’ਚ ਉਹ ਵੀ ਸ਼ਾਮਲ ਸੀ। ਵਿਸ਼ੇਸ਼ ਸਰਕਾਰੀ ਵਕੀਲ ਆਰ ਸੀ ਕੋਡਕਰ ਨੇ ਦੱਸਿਆ ਕਿ ਇਸ ਕੇਸ ’ਚ ਹੁਣ ਤੱਕ ਅਦਾਲਤ ਵੱਲੋਂ 35 ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ। ਪੰਚਮਹਿਲ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ ਨੇ ਭਟੁਕ ਨੂੰ ਪਿਛਲੇ ਸਾਲ ਫਰਵਰੀ ’ਚ ਗੋਧਰਾ ਦੀ ਇਕ ਕਲੋਨੀ ’ਚੋਂ ਫੜਿਆ ਸੀ। ਅਗਨੀ ਕਾਂਡ ’ਚ ਮੁਲਜ਼ਮ ਐਲਾਨੇ ਜਾਣ ਮਗਰੋਂ ਉਹ ਗੋਧਰਾ ਤੋਂ ਭੱਜ ਗਿਆ ਸੀ ਅਤੇ ਵੱਖ ਵੱਖ ਸ਼ਹਿਰਾਂ ’ਚ ਛੁਪਦਾ ਰਿਹਾ ਸੀ। ਵਿਸ਼ੇਸ਼ ਸਿਟ ਅਦਾਲਤ ਨੇ ਪਹਿਲੀ ਮਾਰਚ, 2011 ’ਚ 31 ਵਿਅਕਤੀਆਂ ਨੂੰ ਦੋਸ਼ੀ ਐਲਾਨਿਆ ਸੀ। ਇਨ੍ਹਾਂ ’ਚੋਂ 11 ਨੂੰ ਮੌਤ ਜਦਕਿ 20 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਗੁਜਰਾਤ ਹਾਈ ਕੋਰਟ ਨੇ ਅਕਤੂਬਰ 2017 ’ਚ 11 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦੱਤਾ ਸੀ ਜਦਕਿ ਬਾਕੀ ਦੀ ਸਜ਼ਾ ਨੂੰ ਬਹਾਲ ਰੱਖਿਆ ਸੀ। ਬਾਅਦ ’ਚ ਤਿੰਨ ਹੋਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All