ਗੁਜਰਾਤ ਦੇ ਹੀਰਾ ਕਾਰੋਬਾਰੀ ਵੱਲੋਂ ਓਲੰਪਿਕ ਮੈਡਲ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਘਰ ਤੇ ਕਾਰ ਦੇਣ ਦਾ ਐਲਾਨ

ਗੁਜਰਾਤ ਦੇ ਹੀਰਾ ਕਾਰੋਬਾਰੀ ਵੱਲੋਂ ਓਲੰਪਿਕ ਮੈਡਲ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਘਰ ਤੇ ਕਾਰ ਦੇਣ ਦਾ ਐਲਾਨ

ਟੋਕੀਓ ਓਲੰਪਿਕ ਵਿੱਚ ਗਈ ਭਾਰਤੀ ਮਹਿਲਾ ਹਾਕੀ ਟੀਮ ਦੀ ਫਾਈਲ ਫੋਟੋ।

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 4 ਅਗਸਤ

ਗੁਜਰਾਤ ਦੇ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਨੇ ਐਲਾਨ ਕੀਤਾ ਹੈ ਕਿ ਹਰੀ ਕਿ੍ਸ਼ਨਾ ਗਰੁੱਪ ਟੋਕੀਓ ਓਲੰਪਿਕ ਵਿੱਚ ਖੇਡ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੂੰ 11 ਲੱਖ ਰੁਪਏ ਕੀਮਤ ਦਾ ਮਕਾਨ ਜਾਂ ਇਕ ਕਾਰ ਤੋਹਫ਼ੇ ਵਜੋਂ ਦੇਵੇਗਾ। ਮਾਈਕਰੋਬਲੌਗਿਗ ਵੈੱਬਸਾਈਟ ’ਤੇ ਇਹ ਖ਼ਬਰ ਸ਼ੇਅਰ ਕਰਦਿਆਂ ਢੋਲਕੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਦਾ ਇਕ ਉਪਰਾਲਾ ਹੈ। ਹੀਰਾ ਕਾਰੋਬਾਰੀ ਨੇ ਟਵਿੱਟਰ ’ਤੇ ਲਿਖਿਆ, ‘‘ ਟੋਕੀਓ 2020 ਵਿੱਚ ਸਾਡੀਆਂ ਕੁੜੀਆਂ ਹਰ ਪਲ ਨਵਾਂ ਇਤਿਹਾਸ ਲਿਖ ਰਹੀਆਂ ਹਨ। ਅਸੀਂ ਪਹਿਲੀ ਵਾਰ ਆਸਟਰੇਲੀਆ ਨੂੰ ਹਰਾ ਕੇ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਪੁੱਜੇ ਹਾਂ। ਮੈਂ ਮੀਰਾਬਾਈ ਚਾਨੂ ਤੋਂ ਪ੍ਰੇਰਿਤ ਹਾਂ ਅਤੇ ਦੇਖਿਆ ਹੈ ਕਿ ਕਿਵੇਂ ਸਾਡੇ ਮੁਲਕ ਦੀਆਂ ਔਰਤਾਂ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ। ਚਾਨੂੰ ਇਕ ਆਮ ਘਰ ਵਿੱਚ ਰਹਿੰਦੀ ਹੈ, ਪਰ ਉਸ ਨੇ ਤਗਮਾ ਜਿੱਤਿਆ। ਮੈਂ 11 ਲੱਖ ਰੁਪਏ ਦੇਣ ਦਾ ਐਲਾਨ ਉਨ੍ਹਾਂ ਲਈ ਕਰ ਰਿਹਾ ਹਾਂ ਜਿਨ੍ਹਾਂ ਕੋਲ ਘਰ ਨਹੀਂ ਹੈ ਅਤੇ ਪੰਜ ਲੱਖ ਰੁਪਏ ਉਨ੍ਹਾਂ ਲਈ ਜਿਨ੍ਹਾਂ ਕੋਲ ਕਾਰ ਨਹੀਂ ਹੈ। ਮੈਂ ਇਹ ਐਲਾਨ ਸੈਮੀ ਫਾਈਨਲ ਮੈਚ ਵਿੱਚ ਮਹਿਲਾ ਹਾਕੀ ਟੀਮ ਦਾ ਮਨੋਬਲ ਵਧਾਉਣ ਲਈ ਕਰ ਰਿਹਾ ਹਾਂ। ’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All