ਫਰਵਰੀ ਮਹੀਨੇ ਜੀ ਐੱਸ ਟੀ ਮਾਲੀਆ 8.1 ਫੀਸਦ ਵਧਿਆ
ਵਸਤਾਂ ਤੇ ਸੇਵਾ ਟੈਕਸ (ਜੀ ਐੱਸ ਟੀ) ਮਾਲੀਆ ਫਰਵਰੀ ਮਹੀਨੇ ’ਚ ਸਾਲਾਨਾ ਆਧਾਰ ’ਤੇ 8.1 ਫੀਸਦ ਵਧ ਕੇ 1.83 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਇਸ ਨਾਲ ਦਰਾਮਦ ਰਾਹੀਂ ਪ੍ਰਾਪਤ ਮਾਲੀਏ ’ਚ ਹੋਏ ਉੱਚ ਵਾਧੇ ਦਾ ਮੁੱਖ ਯੋਗਦਾਨ ਰਿਹਾ...
Advertisement
ਵਸਤਾਂ ਤੇ ਸੇਵਾ ਟੈਕਸ (ਜੀ ਐੱਸ ਟੀ) ਮਾਲੀਆ ਫਰਵਰੀ ਮਹੀਨੇ ’ਚ ਸਾਲਾਨਾ ਆਧਾਰ ’ਤੇ 8.1 ਫੀਸਦ ਵਧ ਕੇ 1.83 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਇਸ ਨਾਲ ਦਰਾਮਦ ਰਾਹੀਂ ਪ੍ਰਾਪਤ ਮਾਲੀਏ ’ਚ ਹੋਏ ਉੱਚ ਵਾਧੇ ਦਾ ਮੁੱਖ ਯੋਗਦਾਨ ਰਿਹਾ ਹੈ। ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ ਹੈ। ਕੁੱਲ ਘਰੇਲੂ ਜੀ ਐੱਸ ਟੀ ਮਾਲੀਆ 5.3 ਫੀਸਦ ਵਧ ਕੇ ਤਕਰੀਬਨ 1.36 ਲੱਖ ਕਰੋੜ ਰੁਪਏ ਰਿਹਾ ਅਤੇ ਦਰਾਮਦ ਰਾਹੀਂ ਪ੍ਰਾਪਤ ਮਾਲੀਆ 17.2 ਫੀਸਦ ਵਧ ਕੇ 47,837 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਕੁੱਲ ਰਿਫੰਡ 10.2 ਫੀਸਦ ਵਧ ਕੇ 22,595 ਕਰੋੜ ਰੁਪਏ ਰਿਹਾ। ਕੁੱਲ ਜੀ ਐੱਸ ਟੀ ਮਾਲੀਆ 1.61 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਜੋ ਪਿਛਲੇ ਸਾਲ ਇਸੇ ਮਿਆਦ ਮੁਕਾਬਲੇ 7.9 ਫੀਸਦ ਵਧ ਹੈ। ਸ਼ੁੱਧ ਉਪ ਟੈਕਸ ਮਾਲੀਆ 5,063 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਫਰਵਰੀ ’ਚ 13,481 ਕਰੋੜ ਰੁਪਏ ਸੀ।
Advertisement
Advertisement
×

