ਨਵੰਬਰ ’ਚ 1.70 ਲੱਖ ਕਰੋੜ ਦੀ ਜੀ ਐੱਸ ਟੀ ਵਸੂਲੀ
ਕੁੱਲ ਵਸਤਾਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਵਸੂਲੀ ਨਵੰਬਰ ਮਹੀਨੇ 0.7 ਫ਼ੀਸਦ ਦੇ ਮਾਮੂਲੀ ਵਾਧੇ ਨਾਲ 1.70 ਲੱਖ ਕਰੋੜ ਰੁਪਏ ਰਹੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਘਰੇਲੂ ਮਾਲੀਆ ਘਟਣ ਕਾਰਨ ਜੀ ਐੱਸ ਟੀ ਵਸੂਲੀ ਵੀ ਘਟੀ ਹੈ। ਪਿਛਲੇ ਸਾਲ...
Advertisement
ਕੁੱਲ ਵਸਤਾਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ਵਸੂਲੀ ਨਵੰਬਰ ਮਹੀਨੇ 0.7 ਫ਼ੀਸਦ ਦੇ ਮਾਮੂਲੀ ਵਾਧੇ ਨਾਲ 1.70 ਲੱਖ ਕਰੋੜ ਰੁਪਏ ਰਹੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਘਰੇਲੂ ਮਾਲੀਆ ਘਟਣ ਕਾਰਨ ਜੀ ਐੱਸ ਟੀ ਵਸੂਲੀ ਵੀ ਘਟੀ ਹੈ। ਪਿਛਲੇ ਸਾਲ ਨਵੰਬਰ ਵਿੱਚ ਕੁੱਲ ਜੀ ਐੱਸ ਟੀ ਵਸੂਲੀ 1.69 ਲੱਖ ਕਰੋੜ ਰੁਪਏ ਤੋਂ ਥੋੜ੍ਹਾ ਵੱਧ ਰਹੀ ਸੀ। ਸਮੀਖਿਆ ਅਧੀਨ ਮਹੀਨੇ ਦੌਰਾਨ ਕੁੱਲ ਘਰੇਲੂ ਮਾਲੀਆ 2.3 ਫ਼ੀਸਦ ਘਟ ਕੇ 1.24 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ। ਇਹ ਗਿਰਾਵਟ 375 ਵਸਤੂਆਂ ’ਤੇ ਟੈਕਸ ਦਰਾਂ ਘਟਾਉਣ ਮਗਰੋਂ ਆਈ ਹੈ। ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਈਆਂ ਹਨ। ਵਸਤਾਂ ਦੀ ਦਰਾਮਦ ਤੋਂ ਮਾਲੀਆ 10.2 ਫ਼ੀਸਦ ਵਧ ਕੇ 45,976 ਕਰੋੜ ਰੁਪਏ ਰਿਹਾ।
Advertisement
Advertisement
