DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲਾਈ ਲਾਮਾ ਤੇ ਕੇ-ਪੌਪ ਨੂੰ ਗ੍ਰੈਮੀ ਪੁਰਸਕਾਰ

ਫਿਲਮਸਾਜ਼ ਸਟੀਵਨ ਸਪੀਲਬਰਗ ਨੂੰ ‘ਈਗੌਟ’ ਸਟੇਟਸ ਮਿਲਿਆ

  • fb
  • twitter
  • whatsapp
  • whatsapp
Advertisement

ਦਲਾਈ ਲਾਮਾ ਤੇਨਜ਼ਿਨ ਗਿਯਾਤਸੋ ਨੇ ਆਡੀਓ ਬੁੱਕ, ਕਥਾ ਅਤੇ ਕਹਾਣੀ ਸੁਣਾਉਣ ਦੀ ਰਿਕਾਰਡਿੰਗ ‘ਮੈਡੀਟੇਸ਼ਨਜ਼: ਦਿ ਰਿਫਲੈਕਸ਼ਨਜ਼ ਆਫ਼ ਹਿਜ਼ ਹੋਲੀਨੈੱਸ ਦਿ ਦਲਾਈ ਲਾਮਾ’ ਲਈ ਆਪਣਾ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਪੁਰਸਕਾਰ ਦੀ ਇਸ ਦੌੜ ਵਿਚ ਦਲਾਈ ਲਾਮਾ ਨੇ ਸੁਪਰੀਮ ਕੋਰਟ ਦੇ ਜਸਟਿਸ ਕੇਤਨਜੀ ਬ੍ਰਾਊਨ ਜੈਕਸਨ ਨੂੰ ਪਛਾੜਿਆ। ਰੁਫੁਸਵ ਵੇਨਰਾਈਟ ਨੇ ਪੁਰਸਕਾਰ ਹਾਸਲ ਕਰਨ ਮੌਕੇ ਆਪਣੀ ਤਕਰੀਰ ਦੌਰਾਨ ਮਜ਼ਾਹੀਆ ਲਹਿਜੇ ’ਚ ਕਿਹਾ, ‘‘ਮੈਂ ਦਲਾਈ ਲਾਮਾ ਨਹੀਂ ਹਾਂ। ਇਸ ਪ੍ਰਾਜੈਕਟ ਵਿਚ ਸ਼ਮੂਲੀਅਤ ਹੀ ਮਾਣ ਵਾਲੀ ਗੱਲ ਸੀ।’’

‘ਕੇ-ਪੌਪ ਡੈਮਨ ਹੰਟਰਸ’ ਦੇ ਗੀਤ ‘ਗੋਲਡਨ’ ਨੇ ਪ੍ਰੀਮੀਅਰ ਸਮਾਰੋਹ ਵਿੱਚ ਵਿਜ਼ੂਅਲ ਮੀਡੀਆ ਲਈ ਲਿਖੇ ਗੀਤ ਲਈ ਐਵਾਰਡ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇ-ਪੌਪ ਐਕਟ ਨੇ ਗ੍ਰੈਮੀ ਜਿੱਤਿਆ ਹੈ। ਗੀਤਕਾਰਾਂ ਨੇ ਅੰਗਰੇਜ਼ੀ ਅਤੇ ਕੋਰਿਆਈ ਦੋਵਾਂ ਭਾਸ਼ਾਵਾਂ ਵਿੱਚ ਆਪਣੀ ਤਕਰੀਰ ਦਿੱਤੀ। ਸੰਗੀਤਕ ਫਿਲਮ ਵਰਗ ਵਿਚ ‘ਮਿਊਜ਼ਿਕ ਫਾਰ ਜੌਹਨ ਵਿਲੀਅਮਜ਼’ ਦੀ ਝੋਲੀ ਪਿਆ, ਜੋ ਫਿਲਮਸਾਜ਼ ਸਟੀਵਨ ਸਪੀਲਬਰਗ ਦਾ ਅਧਿਕਾਰਤ ਤੌਰ ’ਤੇ ਪਹਿਲਾ ਗ੍ਰੈਮੀ ਹੈ। ਇਸ ਜਿੱਤ ਨਾਲ ਸਪੀਲਬਰਗ ਪਹਿਲਾ ਈਗੌਟ (ਈ ਜੀ ਓ ਟੀ) ਜੇਤੂ ਬਣ ਗਿਆ, ਜਿਸ ਕੋਲ ਐਮੀ, ਗਰੈਮੀ, ਟੋਨੀ ਤੇ ਆਸਕਰ ਐਵਾਰਡਜ਼ ਹਨ। ਪੁਰਸਕਾਰਾਂ ਦੀ ਵੰਡ ਲਈ ਸਮਾਗਮ ਪੀਕੌਕ ਥੀਏਟਰ ਵਿਚ ਹੋਇਆ। -ਏਪੀ

Advertisement

Advertisement

ਚੀਨ ਵੱਲੋਂ ਦਲਾਈ ਲਾਮਾ ਨੂੰ ਗ੍ਰੈਮੀ ਦੇਣ ਦੀ ਆਲੋਚਨਾ

ਪੇਈਚਿੰਗ: ਚੀਨ ਨੇ ਦਲਾਈ ਲਾਮਾ ਨੂੰ ਦਿੱਤੇ ਗਏ ਗ੍ਰੈਮੀ ਪੁਰਸਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਤਿੱਬਤੀ ਅਧਿਆਤਮਕ ਆਗੂ ਵੱਲੋਂ ‘ਚੀਨ ਵਿਰੋਧੀ ਸਰਗਰਮੀਆਂ’ ਨੂੰ ਅੰਜਾਮ ਦੇਣ ਲਈ ਇਸ ਮੰਚ ਦੀ ਵਰਤੋਂ ਕਰਨ ਦਾ ਸਖ਼ਤ ਵਿਰੋਧ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇਹ ਦਾਅਵਾ ਦੁਹਰਾਇਆ ਕਿ 90 ਸਾਲਾ ਅਧਿਆਤਮਕ ਆਗੂ ਧਰਮ ਦੇ ਨਾਂ ’ਤੇ ਵੱਖਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਹੈ।

ਗ੍ਰੈਮੀ ਵਿੱਚ ਭਾਰਤੀਆਂ ਦੀ ਝੋਲੀ ਖਾਲੀ

ਸਿਤਾਰਵਾਦਕ ਅਨੁਸ਼ਕਾ ਸ਼ੰਕਰ, ਫਿਊਜ਼ਨ ਬੈਂਡ ਸ਼ਕਤੀ ਤੇ ਐਲਬਮ ‘ਸਾਊਂਡਜ਼ ਆਫ ਕੁੰਭਾ’ ਵੱਖ-ਵੱਖ ਵਰਗਾਂ ਵਿਚ ਗ੍ਰੈਮੀ ਪੁਰਸਕਾਰ ਜਿੱਤਣ ਵਿਚ ਨਾਕਾਮ ਰਹੇ। ਸ਼ੰਕਰ ਗਲੋਬਲ ਮਿਊਜ਼ਿਕ ਐਲਬਮ ਵਰਗ ਵਿਚ ਭਾਰਤੀ ਸੰਗੀਤਕਾਰ ਸਿਧਾਂਤ ਭਾਟੀਆ (ਸਾਊਂਡਜ਼ ਆc ਕੁੰਭਾ) ਤੇ ਸ਼ਕਤੀ (ਮਾਈਂਡ ਐਕਸਪਲੋਜ਼ਨ) ਲਈ ਨਾਮਜ਼ਦ ਸੀ। ਇਸ ਵਰਗ ਦਾ ਗ੍ਰੈਮੀ ਕਾਏਟਾਨੋ ਵੈਲੋਸ ਤੇ ਮਾਰੀਆ ਬੇਥਾਨੀਆ ਦੀ ਝੋਲੀ ਪਿਆ। ਉੱਘੇ ਸਿਤਾਰਵਾਦਕ ਰਵੀ ਸ਼ੰਕਰ ਦੀ ਧੀ ਅਨੁਸ਼ਕਾ ਨੇ ਹੁਣ ਤੱਕ 13 ਗ੍ਰੈਮੀ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ।

Advertisement
×