ਰੱਖਿਆ ਉਤਪਾਦਨ ’ਚ ਨਿਵੇਸ਼ ਲਈ ਸਰਕਾਰ ਹੋਰ ਕਦਮ ਉਠਾਏਗੀ: ਰਾਜਨਾਥ

ਰੱਖਿਆ ਉਤਪਾਦਨ ’ਚ ਨਿਵੇਸ਼ ਲਈ ਸਰਕਾਰ ਹੋਰ ਕਦਮ ਉਠਾਏਗੀ: ਰਾਜਨਾਥ

ਨਵੀਂ ਦਿੱਲੀ, 10 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਰੱਖਿਆ ਉਤਪਾਦਨ ’ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੋਰ ਕਈ ਕਦਮ ਉਠਾਏਗੀ ਤਾਂ ਜੋ ਭਾਰਤ ਆਲਮੀ ਪੱਧਰ ਦੇ ਹਥਿਆਰ ਅਤੇ ਰੱਖਿਆ ਉਪਕਰਨ ਮੁਲਕ ’ਚ ਹੀ ਬਣਾ ਸਕੇ। ਰੱਖਿਆ ਖੇਤਰ ’ਚ ‘ਆਤਮ ਨਿਰਭਰ ਸਪਤਾਹ’ ਦੀ ਅੱਜ ਸ਼ੁਰੂਆਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਖੇਤਰ ’ਚ ਆਤਮ ਨਿਰਭਰਤਾ ਹਾਸਲ ਕਰਨਾ ਬਹੁਤ ਵੱਡਾ ਕਾਰਜ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਧਿਰਾਂ ਨੂੰ ਤਹਿ ਦਿਲੋਂ ਕੰਮ ਕਰਨ ਦੀ ਲੋੜ ਹੈ। ਰੱਖਿਆ ਖੇਤਰ ਦੀਆਂ ਵੱਖ ਵੱਖ ਜਨਤਕ ਇਕਾਈਆਂ ਦੇ ਅਧਿਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘101 ਹਥਿਆਰਾਂ ਅਤੇ ਉਪਕਰਨਾਂ ਦੀ ਦਰਾਮਦ ’ਤੇ ਰੋਕ ਆਤਮ ਨਿਰਭਰ ਭਾਰਤ ਵੱਲ ਵੱਡਾ ਕਦਮ ਹੈ। ਅਸੀਂ ਇਸ ਸੂਚੀ ’ਚ ਛੇਤੀ ਹੀ ਹੋਰ ਉਪਕਰਨਾਂ ਨੂੰ ਵੀ ਸ਼ਾਮਲ ਕਰਾਂਗੇ ਜਿਸ ਨਾਲ ਦਰਾਮਦ ’ਚ ਕਰੋੜਾਂ ਰੁਪਏ ਬਚਣਗੇ।’’ ਰੱਖਿਆ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਿਆਨ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਸਵਦੇਸ਼ੀ ਦੇ ਸਬੰਧ ’ਚ ਆਖਿਆ ਸੀ ਕਿ ਬੇੜੀ ਚਲਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਪਾਣੀ ਇੰਨਾ ਜ਼ਿਆਦਾ ਹੋ ਜਾਵੇੇ ਕਿ ਉਸ ’ਚ ਕਿਸ਼ਤੀ ਹੀ ਡੁੱਬ ਜਾਵੇ। ਰੱਖਿਆ ਮੰਤਰੀ ਨੇ ਬੰਗਲੂਰੂ ’ਚ ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਨਵੇਂ ਬਣੇ ਸਨਅਤੀ ਡਿਜ਼ਾਈਨ ਕੇਂਦਰ ਦਾ ਉਦਘਾਟਨ ਵੀ ਕੀਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All