ਸਰਕਾਰ ‘ਭਾਰਤ ਟੈਕਸੀ’ ਐਪ ਲਾਂਚ ਕਰੇਗੀ: ਸ਼ਾਹ
ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ‘ਭਾਰਤ ਟੈਕਸੀ’ ਐਪ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਦਾ ਮਕਸਦ ਦੇਸ਼ ’ਚ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਨਿੱਜੀ ਕੰਪਨੀਆਂ ’ਤੇ ਨਿਰਭਰਤਾ ਤੋਂ ਮੁਕਤ ਕਰਨਾ ਹੈ।ਸ੍ਰੀ ਸ਼ਾਹ ਨੇ ਲੋਕ...
Advertisement
ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ ‘ਭਾਰਤ ਟੈਕਸੀ’ ਐਪ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਦਾ ਮਕਸਦ ਦੇਸ਼ ’ਚ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਨਿੱਜੀ ਕੰਪਨੀਆਂ ’ਤੇ ਨਿਰਭਰਤਾ ਤੋਂ ਮੁਕਤ ਕਰਨਾ ਹੈ।ਸ੍ਰੀ ਸ਼ਾਹ ਨੇ ਲੋਕ ਸਭਾ ’ਚ ਲਿਖਤੀ ਤੌਰ ’ਤੇ ਦੱਸਿਆ ਕਿ ਡਿਜੀਟਲ ਐਪ ‘ਭਾਰਤ ਟੈਕਸੀ’ 6 ਜੂਨ 2025 ਨੂੰ ਐੱਮ ਐੱਸ ਸੀ ਐੱਸ ਐਕਟ 2002 ਤਹਿਤ ਰਜਿਸਟਰਡ ਬਹੁ-ਰਾਜ ਸਹਿਕਾਰੀ ਕਮੇਟੀ, ‘ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਡ’ ਵੱਲੋਂ ਚਲਾਈ ਜਾਵੇਗੀ। ਇਸੇ ਦੌਰਾਨ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਲੋਕ ਸਭਾ ਨੂੰ ਦੱਸਿਆ ਕਿ ‘ਜਨਗਣਨਾ 2027’ ਦੋ ਗੇੜਾਂ ’ਚ ਕੀਤੀ ਜਾਵੇਗੀ। ਪਹਿਲੇ ਗੇੜ ਦੀ ਜਨਣਗਨਾ ਅਪਰੈਲ ਤੇ ਸਤੰਬਰ 2026 ਵਿਚਾਲੇ ਅਤੇ ਦੂਜੇ ਗੇੜ ਦੀ ਜਨਗਣਨਾ 2027 ’ਚ ਹੋਵੇਗੀ। ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦੇ ਰਹੇ ਸਨ।
Advertisement
Advertisement
