DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਸਰਕਾਰ ਨੇ ਲੱਦਾਖ ਦੀਆਂ 28 ਅਹਿਮ ਥਾਵਾਂ ਨੂੰ ਸਰਕਾਰੀ ਨਕਸ਼ੇ ਵਿੱਚ ਕੀਤਾ ਸ਼ਾਮਲ

ਪਹਾੜੀ ਚੋਟੀਆਂ, ਗਲੇਸ਼ੀਅਰ ਅਤੇ ਨਦੀਆਂ ਸਮੇਤ ਕਈ ਅਹਿਮ ਸਥਾਨਾਂ ਨੂੰ ਦਿੱਤੇ ਗਏ ਸਥਾਈ ਨਾਮ

  • fb
  • twitter
  • whatsapp
  • whatsapp
featured-img featured-img
Pic: iStock
Advertisement

ਲੱਦਾਖ ਵਿੱਚ ਭਾਰਤ ਦੀ ਖੇਤਰੀ ਪਛਾਣ ਦੇ ਦਾਅਵੇ ਨੂੰ ਮਜ਼ਬੂਤ ਕਰਦਿਆਂ, ਭਾਰਤ ਸਰਕਾਰ ਨੇ 'ਸਰਵੇ ਆਫ਼ ਇੰਡੀਆ' ਦੇ ਸਰਕਾਰੀ ਨਕਸ਼ਿਆਂ ਵਿੱਚ ਲੱਦਾਖ ਦੀਆਂ 28 ਥਾਵਾਂ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਪੱਕੇ ਨਾਵਾਂ ਨਾਲ ਦਰਜ ਕੀਤਾ ਹੈ।

ਇਨ੍ਹਾਂ ਨਾਵਾਂ ਨੂੰ ਸਰਕਾਰੀ ਨਕਸ਼ੇ ਵਿੱਚ ਦਰਜ ਕਰਨ ਦਾ ਮਕਸਦ ਇਹ ਹੈ ਕਿ ਸਰਕਾਰੀ ਕਾਗਜ਼ਾਂ ਅਤੇ ਆਮ ਲੋਕਾਂ ਵਿੱਚ ਇਨ੍ਹਾਂ ਥਾਵਾਂ ਦੀ ਸਹੀ ਅਤੇ ਪੱਕੀ ਪਛਾਣ ਬਣੀ ਰਹੇ।

Advertisement

ਇਨ੍ਹਾਂ 28 ਥਾਵਾਂ ਵਿੱਚ ਪਹਾੜੀ ਚੋਟੀਆਂ, ਦੱਰੇ (ਪਹਾੜੀ ਰਸਤੇ), ਗਲੇਸ਼ੀਅਰ (ਬਰਫ਼ ਦੇ ਪਹਾੜ), ਘਾਟੀਆਂ, ਨਦੀਆਂ ਅਤੇ ਝੀਲਾਂ ਸ਼ਾਮਲ ਹਨ। ਜਿਨ੍ਹਾਂ ਪਹਾੜਾਂ ਅਤੇ ਚੋਟੀਆਂ ਨੂੰ ਨਾਂ ਦਿੱਤੇ ਗਏ ਹਨ, ਉਨ੍ਹਾਂ ਵਿੱਚ ਅਤੀਸ਼ਾ ਗਿਰੀ, ਕਨਿਸ਼ਕ ਪੀਕ, ਕਰੁਣ ਪੀਰ, ਮਾਰਤੰਡ ਗਿਰੀ, ਜ਼ੋਰਾਵਰ ਪੀਕ, ਡਰੈਕ ਕਾਰਪੋ, ਰਿੰਚੇਨ ਜ਼ਾਂਗਪੋ, ਸਾਕਿਆਸ੍ਰੀ ਗਿਰੀ, ਮਾਰਪਾ ਲੋਤਸਾਵਾ ਰੀ, ਮਿਲਾਰੇਪਾ ਕਾਂਗੜੀ, ਸ਼ਿਵ ਰੀ ਅਤੇ ਮਹੇਸ਼ਵਰ ਰੀ ਸ਼ਾਮਲ ਹਨ।

Advertisement

ਇਸ ਸੂਚੀ ਵਿੱਚ ਚਪਚਿੰਗਲ ਅਤੇ ਸ਼ਚਮਿਰਕ ਦੱਰੇ, ਪਰਪਿਕ ਅਤੇ ਸਕੇਮਰੀ ਗਲੇਸ਼ੀਅਰ, ਸ਼ਕੋਰਗਾ ਘਾਟੀ ਅਤੇ ਯਾਂਗਪਾ ਨਦੀ ਵੀ ਸ਼ਾਮਲ ਹਨ। 'ਗੁਰੂ ਰਿਨਪੋਚੇ' ਨੂੰ ਇੱਕ ਝੀਲ ਵਜੋਂ ਦਿਖਾਇਆ ਗਿਆ ਹੈ, ਜਦਕਿ ਕੁਝ ਹੋਰ ਥਾਵਾਂ ਨੂੰ ਜ਼ਮੀਨੀ ਇਲਾਕੇ ਦੱਸਿਆ ਗਿਆ ਹੈ।

ਸਰਕਾਰ ਨੇ ਦੱਸਿਆ ਕਿ ਇਹ ਨਾਂ ਲੱਦਾਖ ਪ੍ਰਸ਼ਾਸਨ ਦੀ ਸਲਾਹ ਨਾਲ ਰੱਖੇ ਗਏ ਹਨ। ਇਨ੍ਹਾਂ ਨੂੰ ਨਕਸ਼ੇ ਵਿੱਚ ਇਸ ਲਈ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ।

ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪੂਰਬੀ ਲੱਦਾਖ ਵਿੱਚ ਐੱਲ ਏ ਸੀ (LAC) 'ਤੇ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਅਤੇ ਹੋਰ ਸਰਹੱਦੀ ਇਲਾਕਿਆਂ ਦੇ ਨਾਂ ਆਪਣੀ ਮਰਜ਼ੀ ਨਾਲ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਭਾਰਤ ਨੇ ਨਾਮ ਬਦਲਣ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਮਨਘੜਤ ਨਾਮ ਰੱਖਣ ਨਾਲ ਕਿਸੇ ਖੇਤਰ ਦੀ ਸਥਿਤੀ ਨਹੀਂ ਬਦਲਦੀ।

'ਸਰਵੇ ਆਫ਼ ਇੰਡੀਆ' ਨੇ ਇਨ੍ਹਾਂ ਨਵੇਂ ਨਾਵਾਂ ਵਾਲਾ ਲੱਦਾਖ ਦਾ ਨਕਸ਼ਾ ਆਪਣੀ ਸਰਕਾਰੀ ਵੈੱਬਸਾਈਟ 'ਤੇ ਵੀ ਪਾ ਦਿੱਤਾ ਹੈ ਤਾਂ ਜੋ ਕੋਈ ਵੀ ਇਸਨੂੰ ਦੇਖ ਸਕੇ।

Advertisement
×