ਗੋਪਾਲਪੁਰ ਜਬਰ ਜਨਾਹ ਕੇਸ: ਕਾਂਗਰਸ ਵੱਲੋਂ ਪੰਜ ਮੈਂਬਰੀ ਜਾਂਚ ਕਮੇਟੀ ਕਾਇਮ
ਨਵੀਂ ਦਿੱਲੀ, 19 ਜੂਨ ਕਾਂਗਰਸ ਨੇ ਚਰਚਿਤ ਗੋਪਾਲਪੁਰ ਜਬਰ ਜਨਾਹ ਮਾਮਲੇ ਅਤੇ ਉੜੀਸਾ ’ਚ ਸੂਬੇ ਦੀਆਂ ਮਹਿਲਾਵਾਂ ਖ਼ਿਲਾਫ਼ ਜ਼ੁਲਮਾਂ ’ਚ ਕਥਿਤ ਵਾਧੇ ਨੂੰ ਲੈ ਕੇ ਪੰਜ ਮੈਂਬਰੀ ਤੱਥ ਪੜਤਾਲ ਕਮੇਟੀ ਦਾ ਗਠਨ ਕੀਤਾ ਹੈ ਜੋ ਸੂਬੇ ਦਾ ਦੌਰਾ ਕਰਕੇ ਉੱਥੋਂ...
Advertisement
ਨਵੀਂ ਦਿੱਲੀ, 19 ਜੂਨ
ਕਾਂਗਰਸ ਨੇ ਚਰਚਿਤ ਗੋਪਾਲਪੁਰ ਜਬਰ ਜਨਾਹ ਮਾਮਲੇ ਅਤੇ ਉੜੀਸਾ ’ਚ ਸੂਬੇ ਦੀਆਂ ਮਹਿਲਾਵਾਂ ਖ਼ਿਲਾਫ਼ ਜ਼ੁਲਮਾਂ ’ਚ ਕਥਿਤ ਵਾਧੇ ਨੂੰ ਲੈ ਕੇ ਪੰਜ ਮੈਂਬਰੀ ਤੱਥ ਪੜਤਾਲ ਕਮੇਟੀ ਦਾ ਗਠਨ ਕੀਤਾ ਹੈ ਜੋ ਸੂਬੇ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤ ਬਾਰੇ ਵਿਸਥਾਰਤ ਰਿਪੋਰਟ ਪਾਰਟੀ ਲੀਡਰਸ਼ਿਪ ਨੂੰ ਸੌਂਪੇਗੀ। ਕਾਂਗਰਸ ਦੀ ਜਨਰਲ ਸਕੱਤਰ ਦੀਪਾ ਦਾਸਮੁਨਸ਼ੀ ਇਸ ਟੀਮ ਦੀ ਕਨਵੀਨਰ ਹੋਵੇਗੀ। ਇਸ ਟੀਮ ’ਚ ਸੰਸਦ ਮੈਂਬਰ ਰਣਜੀਤ ਰੰਜਨ, ਪ੍ਰਨੀਤੀ ਸ਼ਿੰਦੇ, ਜਯੋਤੀ ਮਨੀ ਅਤੇ ਸ਼ੋਭਾ ਓਝਾ ਸ਼ਾਮਲ ਹਨ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ ’ਚ ਕਿਹਾ, ‘ਉੜੀਸਾ ਦੇ ਗੋਪਾਲਪੁਰ ’ਚ ਹੋਈ ਜਬਰ ਜਨਾਹ ਦੀ ਭਿਆਨਕ ਘਟਨਾ, ਤੇ ਪਿਛਲੇ ਕੁਝ ਸਾਲਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਮਹਿਲਾਵਾਂ ਦੇ ਲਾਪਤਾ ਹੋਣ ਦੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਦੇ ਮੱਦੇਨਜ਼ਰ ਪਾਰਟੀ ਪ੍ਰਧਾਨ ਨੇ ਉੜੀਸਾ ਦਾ ਦੌਰਾ ਕਰਕੇ ਸਥਿਤੀ ਬਾਰੇ ਰਿਪੋਰਟ ਸੌਂਪਣ ਲਈ ਇੱਕ ਤੱਥ ਪੜਤਾਲ ਕਮੇਟੀ ਦਾ ਗਠਨ ਕੀਤਾ ਹੈ।’ -ਪੀਟੀਆਈ
Advertisement
Advertisement