
ਨਵੀਂ ਦਿੱਲੀ, 16 ਅਕਤੂਬਰ
ਆਰਐੱਸਐੱਸ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਨੇ ਆਲਮੀ ਭੁੱਖ ਇੰਡੈਕਸ ਰਿਪੋਰਟ ਨੂੰ ਗ਼ੈਰਜ਼ਿੰਮੇਵਾਰਾਨਾ ਅਤੇ ਸ਼ਰਾਰਤਪੂਰਨ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨੂੰ ਬਦਨਾਮ ਕਰਨ ਲਈ ਰਿਪੋਰਟ ਦੇ ਪ੍ਰਕਾਸ਼ਕਾਂ ਖ਼ਿਲਾਫ਼ ਕਾਰਵਾਈ ਕਰੇ। ਆਲਮੀ ਭੁੱਖ ਇੰਡੈਕਸ 2022 ’ਚ ਭਾਰਤ ਨੂੰ 121 ਮੁਲਕਾਂ ’ਚੋਂ 107ਵਾਂ ਰੈਂਕ ਮਿਲਿਆ ਹੈ। ਇਹ ਰਿਪੋਰਟ ਆਇਰਲੈਂਡ ਅਤੇ ਜਰਮਨੀ ਦੀਆਂ ਗ਼ੈਰ ਸਰਕਾਰੀ ਜਥੇਬੰਦੀਆਂ ਵੱਲੋਂ ਜਾਰੀ ਕੀਤੀ ਗਈ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ