DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal ’ਚ ਗਲੇਸ਼ੀਅਰ ਟੁੱਟਣ ਕਾਰਨ ਹੜ੍ਹ ਆਇਆ: ਚੀਨ

ਚੀਨ ਨੇ ਸਪੱਸ਼ਟ ਕੀਤਾ ਹੈ ਕਿ ਨੇਪਾਲ ਵਿੱਚ ਉਚਾਈ ’ਤੇ ਸਥਿਤ ਗਲੇਸ਼ੀਅਰ ਟੁੱਟਣ ਕਾਰਨ ਤਿੱਬਤ-ਨੇਪਾਲ ਸਰਹੱਦ ’ਤੇ ਭਿਆਨਕ ਹੜ੍ਹ ਆਇਆ ਹੈ। ਇਸ ਕੁਦਰਤੀ ਆਫ਼ਤ ਕਾਰਨ ਨੇਪਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 469 ਤੱਕ ਪਹੁੰਚ ਗਈ ਹੈ, ਜਦਕਿ ਤਿੱਬਤ ਵਿੱਚ ਤਿੰਨ...

  • fb
  • twitter
  • whatsapp
  • whatsapp
featured-img featured-img
ਤਿੱਬਤ ਖੁਦਮੁਖਤਾਰ ਖੇਤਰ, ਚੀਨ ਅਤੇ ਨੇਪਾਲ ਦੇ ਬਾਗਮਤੀ ਪ੍ਰਾਂਤ ਦਰਮਿਆਨ ਸਰਹੱਦੀ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਹੋਏ ਨੁਕਸਾਨ ਦੀ ਡਰੋਨ ਝਲਕ। -ਫੋਟੋ: ਰਾਇਟਰਜ਼
Advertisement

ਚੀਨ ਨੇ ਸਪੱਸ਼ਟ ਕੀਤਾ ਹੈ ਕਿ ਨੇਪਾਲ ਵਿੱਚ ਉਚਾਈ ’ਤੇ ਸਥਿਤ ਗਲੇਸ਼ੀਅਰ ਟੁੱਟਣ ਕਾਰਨ ਤਿੱਬਤ-ਨੇਪਾਲ ਸਰਹੱਦ ’ਤੇ ਭਿਆਨਕ ਹੜ੍ਹ ਆਇਆ ਹੈ। ਇਸ ਕੁਦਰਤੀ ਆਫ਼ਤ ਕਾਰਨ ਨੇਪਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 469 ਤੱਕ ਪਹੁੰਚ ਗਈ ਹੈ, ਜਦਕਿ ਤਿੱਬਤ ਵਿੱਚ ਤਿੰਨ ਮੌਤਾਂ ਹੋਈਆਂ ਹਨ।

ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਅਨੁਸਾਰ ਦੋਵਾਂ ਦੇਸ਼ਾਂ ਦੇ ਮਾਹਰਾਂ ਦੀ ਮੁਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਬਰਫ਼ ਅਤੇ ਪੱਥਰ ਖਿਸਕਣ ਕਾਰਨ ਦਰਿਆਵਾਂ ਦਾ ਵਹਾਅ ਰੁਕ ਗਿਆ ਸੀ, ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਅਮਰੀਕੀ ਭੂ-ਵਿਗਿਆਨਕ ਏਜੰਸੀ ਨੇ ਵੀ ਇਸ ਕਾਰਨ ਦੀ ਪੁਸ਼ਟੀ ਕੀਤੀ ਹੈ।

Advertisement

ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ’ਚੋਂ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ 555 ਸੈਲਾਨੀ ਸ਼ਾਮਲ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਨੇਪਾਲੀ ਹਮਰੁਤਬਾ ਨਾਲ ਦੁੱਖ ਸਾਂਝਾ ਕੀਤਾ ਹੈ। -ਪੀਟੀਆਈ

Advertisement

ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਦੀ ਮੀਟਿੰਗ ਵਿੱਚ ਤਿੱਬਤ-ਨੇਪਾਲ ਸਰਹੱਦ ’ਤੇ ਆਏ ਹੜ੍ਹ ਦੇ ਹਾਲਾਤ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਮੌਕੇ ਸਾਰੇ ਆਗੂਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੌਨ ਧਾਰਿਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਮੁੜ-ਵਸੇਬਾ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਲਾਪਤਾ ਚੀਨੀ ਅਤੇ ਵਿਦੇਸ਼ੀ ਨਾਗਰਿਕਾਂ ਦੀ ਭਾਲ ਲਈ ਵਿਗਿਆਨਕ ਢੰਗ ਨਾਲ ਯੋਜਨਾਵਾਂ ਉਲੀਕਣ ਦਾ ਫ਼ੈਸਲਾ ਵੀ ਕੀਤਾ।

Advertisement
×