ਲੜਕੀ ਦਾ ਜਿਨਸੀ ਸ਼ੋਸਣ: ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਸਾੜਿਆ

ਲੜਕੀ ਦਾ ਜਿਨਸੀ ਸ਼ੋਸਣ: ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਸਾੜਿਆ

ਪ੍ਰਤਾਪਗੜ (ਯੂਪੀ), 2 ਜੂਨ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 22 ਸਾਲਾ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ ਗਿਆ। ਪੁਲੀਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਪਰ ਭੁੱਜੈਨੀ ਵਿਚ ਭੜਕੇ ਪਿੰਡ ਵਾਸੀਆਂ ਨਾਲ ਉਸ ਦੀ ਝੜਪ ਹੋ ਗਈ। ਲੋਕਾਂ ਨੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲੀਸ ਸੁਪਰਡੈਂਟ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਅੰਬਿਕਾ ਪ੍ਰਸਾਦ ਪਟੇਲ ਨੂੰ ਸੋਮਵਾਰ ਦੀ ਰਾਤ ਨੂੰ ਹਰੀਸ਼ੰਕਰ, ਸ਼ੁਭਮ, ਰਾਮ ਮਿਲਾਨ ਅਤੇ ਹੋਰਾਂ ਨੇ ਕਥਿਤ ਤੌਰ 'ਤੇ ਦਰੱਖਤ ਨਾਲ ਬੰਨ੍ਹਿਆ ਤੇ ਅੱਗ ਲਾ ਦਿੱਤੀ ਸੀ। ਹਰੀਸ਼ੰਕਰ ਅਤੇ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All