ਭਾਜਪਾ ਤੋਂ ਖਹਿੜਾ ਛੁਡਾਉਣਾ ਅੰਗਰੇਜ਼ਾਂ ਤੋਂ ਮਿਲੀ ਆਜ਼ਾਦੀ ਨਾਲੋਂ ਵੱਡਾ: ਮਹਿਬੂਬਾ

* ਭਾਜਪਾ ’ਤੇ ਭਾਈਚਾਰਿਆਂ ਦਰਮਿਆਨ ‘ਨਫ਼ਰਤ ਦੇ ਬੀਜ ਬੀਜਣ’ ਦਾ ਦੋਸ਼ ਲਾਇਆ

ਭਾਜਪਾ ਤੋਂ ਖਹਿੜਾ ਛੁਡਾਉਣਾ ਅੰਗਰੇਜ਼ਾਂ ਤੋਂ ਮਿਲੀ ਆਜ਼ਾਦੀ ਨਾਲੋਂ ਵੱਡਾ: ਮਹਿਬੂਬਾ

ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਜੰਮੂ ਵਿੱਚ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਜੰਮੂ, 17 ਜਨਵਰੀ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਉੱਤੇ ਵੱਖ ਵੱਖ ਭਾਈਚਾਰਿਆਂ ਦਰਮਿਆਨ ‘ਨਫ਼ਰਤ ਦੇ ਬੀਜ ਬੀਜਣ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਤੋਂ ਖਹਿੜਾ ਛੁਡਾਉਣਾ ਬਰਤਾਨਵੀ ਰਾਜ ਤੋਂ ਆਜ਼ਾਦੀ ਹਾਸਲ ਕਰਨ ਨਾਲੋਂ ਵੱਡਾ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਧੀਨ ਜੰਮੂ ਕਸ਼ਮੀਰ ਦੀ ਹੋਂਦ ਖ਼ਤਰੇ ਵਿੱਚ ਹੈ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ‘ਪਿਆਰ ਤੇ ਦੋਸਤੀ’ ਦੇ ਪ੍ਰਚਾਰ ਪਾਸਾਰ ਨਾਲ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਖਿਲਾਫ਼ ਡਟ ਕੇ ਖੜ੍ਹਨ ਅਤੇ ਸੱਤਾਧਾਰੀ ਪਾਰਟੀਆਂ ਦੀਆਂ ਧਮਕੀਆਂ ਤੋਂ ਨਾ ਡਰਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਕਥਿਤ ਸਰਕਾਰੀ ਏਜੰਸੀਆਂ ਦੀ ਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਧਮਕਾ ਰਹੀ ਹੈ।

ਪੀਡੀਪੀ ਦੀ ਕਬਾਇਲੀ ਯੂਥ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਨੇ ਕਿਹਾ, ‘‘ਉਨ੍ਹਾਂ ਦੇਸ਼ ਨੂੰ ਤਬਾਹ ਕਰ ਛੱਡਿਆ ਹੈ....ਮੌਜੂਦਾ ਹਾਲਾਤ ਵਿੱਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕੱਲ੍ਹ ਜਿਊਂਦੇ ਹੋਣਗੇ ਜਾਂ ਨਹੀਂ। ਈਡੀ ਤੇ ਹੋਰਨਾਂ ਸਰਕਾਰੀ ਏਜੰਸੀਆਂ ਵੱਲੋਂ ਵਿਰੋਧੀ ਆਗੂਆਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਨਿੱਤ ਦੀ ਗੱਲ ਹੋ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਬਾਕੀ ਮੁਲਕ ਨਾਲੋਂ ਬਦਤਰ ਹਨ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਇਤਿਹਾਸ ਨੇ ਤੁਹਾਨੂੰ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਸੀ ਤੇ ਭਾਰਤ ਦੇ ਲੋਕਾਂ ਨੇ ਇਸ ਮੌਕੇ ਦਾ ਲਾਹਾ ਲੈਂਦਿਆਂ ਦੇਸ਼ ਨੂੰ ਬਰਤਾਨਵੀ ਰਾਜ ਤੋਂ ਆਜ਼ਾਦ ਕਰਵਾਇਆ ਸੀ। ਅੱਜ ਸਾਡੇ ਕੋਲ (ਦੇਸ਼ ਨੂੰ ਬਚਾਉਣ ਲਈ) ਭਾਜਪਾ ਤੋਂ ਖਹਿੜਾ ਛੁਡਾਉਣ ਦਾ ਮੌਕਾ ਹੈ। ਇਹ ਪੇਸ਼ਕਦਮੀ ਬਰਤਾਨਵੀ ਰਾਜ ਖਿਲਾਫ਼ ਆਜ਼ਾਦੀ ਦੇ ਸੰਘਰਸ਼ ਤੋਂ ਵੀ ਵੱਡੀ ਹੋਵੇਗੀ, ਕਿਉਂਕਿ ਉਹ (ਭਾਜਪਾ) ਨਤੀਜੇ ਦੀ ਪ੍ਰਵਾਹ ਕੀਤੇ ਬਗੈਰ ਇਸ ਮੁਲਕ ਨੂੰ ਤੋੜਨ ਲਈ ਪੱਬਾਂ ਭਾਰ ਹਨ।’’ ਉਨ੍ਹਾਂ ਹਰਿਦੁਆਰ ਦਾ ‘ਨਫ਼ਰਤੀ ਕਾਨਕਲੇਵ’ ਵਜੋਂ ਹਵਾਲਾ ਦਿੰਦਿਆਂ ਕਿਹਾ, ‘‘ਬੁਲਾਰਿਆਂ ਨੇ ਸਰ੍ਹੇਆਮ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਸੀ ਤੇ ਭਾਜਪਾ ਆਗੂ ਨੇ ਇਸ ਮੁੱਦੇ ’ਤੇ ਚੁੱਪੀ ਸਾਧਣ ਨੂੰ ਤਰਜੀਹ ਦਿੱਤੀ ਤੇ ਜਿਹੜੇ ਬੋਲੇ ਵੀ ਉਨ੍ਹਾਂ ਇਹੀ ਕਿਹਾ ਕਿ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।’’ ਮੁਫ਼ਤੀ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਮਹਾਤਮਾ ਗਾਂਧੀ ਦੇ ਭਾਰਤ ਵਿੱਚ ਰਲੇਵਾਂ ਹੋਇਆ ਸੀ ਤੇ ‘ਅਸੀਂ ਇਸ ਮੁਲਕ ਨੂੰ (ਉਨ੍ਹਾਂ ਦੇ ਹਥਿਆਰੇ) ਨੱਥੂਰਾਮ ਗੋਡਸੇ ਦਾ ਦੇਸ਼ ਨਹੀਂ ਬਣਨ ਦਿਆਂਗੇ।’’

ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ’ਤੇ ਚਲਾਈ ਮੁਹਿੰਮ ਕਰਕੇ ਅਸਰਅੰਦਾਜ਼ ਹੋਏ ਪ੍ਰਦਰਸ਼ਨਕਾਰੀ ਪਰਿਵਾਰਾਂ ਨੂੰ ਵੀ ਮਿਲੀ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਜ਼ਮੀਨਾਂ ਮੋੜੇ, ਜਿਹੜੀਆਂ ਪਿਛਲੇ ਸੱਤ ਦਹਾਕਿਆਂ ਤੋਂ ਉਨ੍ਹਾਂ ਦੇ ਕਬਜ਼ੇ ਵਿੱਚ ਸਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All