ਆਮ ਚੋਣਾਂ-2024: ਕਾਂਗਰਸ ਤੋਂ ਬਿਨਾਂ ਕੋਈ ਵੀ ਵਿਰੋਧੀ ਗੱਠਜੋੜ ਸੰਭਵ ਨਹੀਂ: ਜੈਰਾਮ ਰਮੇਸ਼ : The Tribune India

ਆਮ ਚੋਣਾਂ-2024: ਕਾਂਗਰਸ ਤੋਂ ਬਿਨਾਂ ਕੋਈ ਵੀ ਵਿਰੋਧੀ ਗੱਠਜੋੜ ਸੰਭਵ ਨਹੀਂ: ਜੈਰਾਮ ਰਮੇਸ਼

ਆਮ ਚੋਣਾਂ-2024: ਕਾਂਗਰਸ ਤੋਂ ਬਿਨਾਂ ਕੋਈ ਵੀ ਵਿਰੋਧੀ ਗੱਠਜੋੜ ਸੰਭਵ ਨਹੀਂ: ਜੈਰਾਮ ਰਮੇਸ਼

ਨਵੀਂ ਦਿੱਲੀ, 19 ਮਾਰਚ

ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਹੈ ਕਿ ਭਾਜਪਾ ਨੂੰ ਟੱਕਰ ਦੇਣ ਲਈ ਕੋਈ ਵੀ ਵਿਰੋਧੀ ਮੋਰਚਾ ਕਾਂਗਰਸ ਤੋਂ ਬਿਨਾਂ ਸੰਭਵ ਨਹੀਂ ਹੈ ਅਤੇ ਜੇਕਰ 2024 ਦੀਆਂ ਆਮ ਚੋਣਾਂ ਲਈ ਗੱਠਜੋੜ ਬਣਦਾ ਹੈ ਤਾਂ ਪਾਰਟੀ (ਕਾਂਗਰਸ) ਦੀ ਇਸ ਵਿੱਚ ਕੇਂਦਰੀ ਭੂਮਿਕਾ ਹੋਵੇਗੀ। ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ, ਰਮੇਸ਼ ਨੇ ਹਾਲਾਂਕਿ ਕਿਹਾ ਕਿ ਇਸ ਸਭ ਬਾਰੇ ਫਿਲਹਾਲ ਗੱਲ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ ਕਿਉਂਕਿ ਕਾਂਗਰਸ ਦੀ ਪਹਿਲੀ ਤਰਜੀਹ ਕਰਨਾਟਕ ਵਿੱਚ ਆਉਣ ਵਾਲੀਆਂ ਚੋਣਾਂ ਹਨ। ਸ੍ਰੀ ਰਮੇਸ਼ ਦੀ ਟਿੱਪਣੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੋਵਾਂ ਵੱਲੋਂ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਦੋਵੇਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੋਵਾਂ ਤੋਂ ਦੂਰ ਰਹਿਣਗੀਆਂ। ਉਨ੍ਹਾਂ ਵੱਲੋਂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਖੇਤਰੀ ਨੇਤਾਵਾਂ ਨਾਲ ਸੰਭਾਵੀ ਗੱਲਬਾਤ ਦਾ ਸੰਕੇਤ ਦਿੱਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਅਤੇ ਸਪਾ ਦੀਆਂ ਕਾਰਵਾਈਆਂ ਵੱਲੋਂ ਵਿਰੋਧੀ ਏਕਤਾ ਨੂੰ ਝਟਕਾ ਦੇਣ ਦੀ ਸੰਭਾਵਨਾ ਦੇ ਸਬੰਧੀ ਸਵਾਲ ਦੇ ਜਵਾਬ ’ਚ ਰਮੇਸ਼ ਨੇ ਕਿਹਾ, ‘‘ਟੀਐੱਮਸੀ, ਸਮਾਜਵਾਦੀ ਪਾਰਟੀ, ਲੋਕ ਮੀਟਿੰਗਾਂ ਕਰਦੇ ਰਹਿੰਦੇ ਹਨ। ਤੀਜਾ ਮੋਰਚਾ, ਚੌਥਾ ਮੋਰਚਾ ਬਣਦੇ ਰਹਿਣਗੇ ਪਰ ਵਿਰੋਧੀ ਧਿਰ ਵਿੱਚ ਕਾਂਗਰਸ ਦਾ ਹੋਣਾ ਜ਼ਰੂਰੀ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

5805 ਭਾਰ ਦੇ ਸੈਟੇਲਾਈਟਾਂ ਵਿਚ ਅਮਰੀਕਾ ਤੇ ਜਾਪਾਨ ਸਣੇ ਛੇ ਕੰਪਨੀਆਂ ਦੀ...

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਦੇਸ਼ ਦੇ ਜਮਹੂਰੀ ਸੁਭਾਅ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ’ਚ ਹੋਇਆ; 29 ਨੂੰ ਮੁੜ ਵਿਗੜ ਸਕਦੈ ਮੌਸ...

ਸ਼ਹਿਰ

View All