DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

General Dheeraj Seth ਵੱਲੋਂ ਜੰਮੂ ਦੇ ਸਰਹੱਦੀ ਇਲਾਕਿਆਂ ਦਾ ਦੌਰਾ

ਸੁਰੱਖਿਆ ਸਥਿਤੀ ਅਤੇ ਸੈਨਾ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ

  • fb
  • twitter
  • whatsapp
  • whatsapp
featured-img featured-img
ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਥਲ ਸੈਨਾ ਮੁਖੀ ਜਨਰਲ ਧੀਰਜ ਸੇਠ। -ਫੋਟੋ: ਪੀਟੀਆਈ
Advertisement
ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਨੇ ਅੱਜ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁਣਛ ਦੇ ਮੂਹਰਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਉੱਥੇ ਸੁਰੱਖਿਆ ਸਥਿਤੀ ਤੇ ਸੈਨਾ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਪੁਣਛ ਦੇ ਸਰਹੱਦੀ ਇਲਾਕਿਆਂ ਦਾ ਉਨ੍ਹਾਂ ਦਾ ਇਹ ਪਹਿਲਾ ਦੌਰਾ ਚੱਲ ਰਹੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿੱਚ ਵਧਾਏ ਗਏ ਸੁਰੱਖਿਆ ਪ੍ਰਬੰਧਾਂ ਦਰਮਿਆਨ ਹੋਇਆ ਹੈ।

ਏ ਡੀ ਜੀ ਪੀ ਆਈ ਨੇ ਐਕਸ ’ਤੇ ਦੱਸਿਆ, ‘‘ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਨੇ ਪੁਣਛ, ਰਾਜੌਰੀ ਅਤੇ ਸੁੰਦਰਬਨੀ ਵਿੱਚ ਕੰਟਰੋਲ ਰੇਖਾ ਨਾਲ ਲਗਦੇ ਮੂਹਰਲੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਕੰਟਰੋਲ ਰੇਖਾ ਨਾਲ ਮੌਜੂਦਾ ਸੁਰੱਖਿਆ ਸਥਿਤੀ ਅਤੇ ਵ੍ਹਾਈਟ ਨਾਈਟ ਕੋਰ ਦੇ ਅਤਿਵਾਦ ਵਿਰੋਧੀ ਗਰਿੱਡ ਦਾ ਜਾਇਜ਼ਾ ਲਿਆ।’’

Advertisement

ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਮੁਖੀ ਨੂੰ ਬਦਲਦੇ ਸੁਰੱਖਿਆ ਮਾਹੌਲ, ਨਿਗਰਾਨੀ ਪ੍ਰਣਾਲੀ ਅਤੇ ਏਕੀਕ੍ਰਿਤ ਸੰਚਾਲਨ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਚੱਲ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਭਾਰਤ ਦੇ ‘ਪਹਿਲੇ ਪਿੰਡਾਂ’ ਦੇ ਭਾਈਚਾਰਿਆਂ ਨੂੰ ਲੋਕ-ਪੱਖੀ ਪਹਿਲਕਦਮੀਆਂ ਰਾਹੀਂ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸਮੀਖਿਆ ਕੀਤੀ। ਸੈਨਾ ਮੁਖੀ ਨੇ ਪੁਣਛ ਬ੍ਰਿਗੇਡ ਹੈੱਡਕੁਆਰਟਰ ’ਚ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੂੰ ਫੌਜੀਆਂ ਦੀ ਤਾਇਨਾਤੀ, ਮੌਜੂਦਾ ਸੁਰੱਖਿਆ ਸਥਿਤੀ ਅਤੇ ਸੰਚਾਲਨ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੈਨਾ ਮੁਖੀ ਨੇ ਨਗਰੋਟਾ ਸਥਿਤ ਵ੍ਹਾਈਟ ਨਾਈਟ ਕੋਰ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿੱਥੇ ਸੀਨੀਅਰ ਕਮਾਂਡਰਾਂ ਨੇ ਉਨ੍ਹਾਂ ਨੂੰ ਜੰਮੂ ਖੇਤਰ ਦੀ ਸੁਰੱਖਿਆ ਸਥਿਤੀ ਅਤੇ ਕੋਰ ਦੇ ਅਧੀਨ ਆਉਂਦੇ ਇਲਾਕਿਆਂ ’ਚ ਸੈਨਾ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ।

Advertisement
×