ਗਾਂਧੀ-ਸਾਵਰਕਰ ਸਬੰਧੀ ਟਿੱਪਣੀ: ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਏ ਰਾਜਨਾਥ

ਆਰਐੱਸਐੱਸ ਉੱਤੇ ਇਤਿਹਾਸ ਨੂੰ ਮੁੜ ਲਿਖਣ ਦਾ ਦੋਸ਼ ਲਾਇਆ

ਗਾਂਧੀ-ਸਾਵਰਕਰ ਸਬੰਧੀ ਟਿੱਪਣੀ: ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਏ ਰਾਜਨਾਥ

ਨਵੀਂ ਦਿੱਲੀ, 13 ਅਕਤੂਬਰ

ਮਹਾਤਮਾ ਗਾਂਧੀ ਅਤੇ ਵੀਰ ਸਾਵਰਕਰ ਦੇ ਮਾਮਲੇ ਵਿੱਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵਿਰੋਧੀ ਧਿਰ ਦੇ ਆਗੂਆਂ ਦੇ ਨਿਸ਼ਾਨੇ ’ਤੇ ਆ ਗੲੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਇਤਿਹਾਸ ਨੂੰ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨਾਥ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਹਾਤਮਾ ਗਾਂਧੀ ਦੇ ਕਹਿਣ ’ਤੇ ਹੀ ਵੀਰ ਸਾਵਰਕਰ ਨੇ ਅੰਗਰੇਜ਼ੀ ਸ਼ਾਸਨ ਨੂੰ ਰਹਿਮ ਦੀ ਅਪੀਲ ਕੀਤੀ ਸੀ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਅਤੇ ਏਆਈਐੱਮਆਈਐੱਮ ਦੇ ਪ੍ਰਮੁੱਖ ਅਸਾਉਦਦੀਨ ਓਵਾਇਸੀ ਨੇ ਮਹਾਤਮਾ ਗਾਂਧੀ ਵੱਲੋਂ 25 ਜੂਨ, 1920 ਨੂੰ ਸਾਵਰਕਰ ਦੇ ਭਾਈ ਨੂੰ ਇੱਕ ਮਾਮਲੇ ਵਿੱਚ ਲਿਖੇ ਗਏ ਪੱਤਰ ਦੀ ਕਾਪੀ ਟਵਿੱਟਰ ’ਤੇ ਸਾਂਝੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਗਾਂਧੀ ਵੱਲੋਂ ਲਿਖੀ ਗਈ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਮੇਸ਼ ਨੇ ਕਿਹਾ, ‘‘ਰਾਜਨਾਥ ਸਿੰਘ ਜੀ, ਮੋਦੀ ਸਰਕਾਰ ਦੇ ਕੁੱਝ ਗੰਭੀਰ ਅਤੇ ਸਨਮਾਨਯੋਗ ਲੋਕਾਂ ਵਿੱਚੋਂ ਹਨ। ਪਰ ਲਗਦਾ ਹੈ ਕਿ ਉਹ ਵੀ ਇਤਿਹਾਸ ਦੇ ਮੁੜ ਲਿਖਣ ਦੀ ਆਰਐੱਸਐੱਸ ਦੀ ਆਦਤ ਤੋਂ ਮੁਕਤ ਨਹੀਂ ਹੋ ਸਕੇ। ਉਨ੍ਹਾਂ ਨੇ ਮਹਾਤਮਾ ਗਾਂਧੀ ਨੇ 25 ਜਨਵਰੀ, 1920 ਨੂੰ ਜੋ ਲਿਖਿਆ ਸੀ, ਉਸ ਨੂੰ ਵੱਖਰੇ ਤੌਰ ’ਤੇ ਪੇਸ਼ ਕੀਤਾ ਹੈ।’’ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮੁੰਬਈ ਵਿਚ ਕਿਹਾ ਕਿ ਵੀਰ ਸਾਵਰਕਰ ਨੇ ਕਦੇ ਬਰਤਾਨਵੀ ਹਕੂਮਤ ਤੋਂ ਮੁਆਫ਼ੀ ਨਹੀਂ ਮੰਗੀ ਸੀ। ਰਾਊਤ ਨੇ ਕਿਹਾ ਕਿ ਦਸ ਸਾਲ ਤੋਂ ਜੇਲ੍ਹ ਵਿਚ ਬੰਦ ਆਜ਼ਾਦੀ ਦੇ ਯੋਧੇ ਇਕ ਵੱਖਰੀ ਰਣਨੀਤੀ ਅਖ਼ਤਿਆਰ ਕਰ ਸਕਦੇ ਸਨ, ਉਨ੍ਹਾਂ ਸੋਚਿਆ ਹੋ ਸਕਦਾ ਹੈ ਕਿ ਜੇਲ੍ਹ ਵਿਚ ਬੰਦ ਰਹਿਣ ਨਾਲੋਂ ਬਾਹਰ ਆ ਕੇ ਰਾਜਨੀਤੀ ਰਾਹੀਂ ਕੁਝ ਕਰ ਸਕਦੇ ਹਨ। ਜੇ ਸਾਵਰਕਰ ਨੇ ਇਹ ਰਣਨੀਤੀ ਬਣਾਈ ਤਾਂ ਇਸ ਨੂੰ ਮੁਆਫ਼ੀ ਨਹੀਂ ਕਿਹਾ ਜਾ ਸਕਦਾ।    -ਪੀਟੀਆਈ

ਸਾਵਰਕਰ ਨੇ ‘ਵੰਡੋ ਤੇ ਰਾਜ ਕਰੋ’ ਦੇ ਏਜੰਡੇ ਉਤੇ ਕੰਮ ਕੀਤਾ: ਬਘੇਲ

ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਕਿਹਾ ਕਿ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਨੇ ਬਰਤਾਨਵੀ ਹਕਮੂਤ ਦੇ ਏਜੰਡੇ ‘ਵੰਡੋ ਅਤੇ ਰਾਜ ਕਰੋ’ ਉਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਾਵਰਕਰ ਜਦੋਂ 1925 ਵਿਚ ਜੇਲ੍ਹ ਤੋਂ ਬਾਹਰ ਆਏ ਤਾਂ ਉਹ ਪਹਿਲੇ ਸਨ ਜਿਨ੍ਹਾਂ ‘ਦੋ ਦੇਸ਼ਾਂ ਦੀ ਥਿਊਰੀ’ ਪੇਸ਼ ਕੀਤੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All