ਨਵੀਂ ਦਿੱਲੀ, 3 ਅਗਸਤ
ਰਾਜ ਸਭਾ ਮੈਂਬਰ ਅਮਰ ਸਿੰਘ(64) ਦਾ ਅੱਜ ਇਥੇ ਛੱਤਰਪੁਰ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਦੋਵਾਂ ਧੀਆਂ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੀ ਪਤਨੀ ਪੰਕਜਾ ਵੀ ਮੌਜੂਦ ਸੀ। ਕੋਵਿਡ-10 ਦਿਸ਼ਾ ਨਿਰਦੇਸ਼ਾਂ ਕਰਕੇ ਇਸ ਮੌਕੇ ਸੀਮਤ ਗਿਣਤੀ ਵਿੱਚ ਹੀ ਲੋਕ ਮੌਜੂਦ ਸਨ। ਅਮਰ ਸਿੰਘ ਦੀ ਸ਼ਨਿੱਚਰਵਾਰ ਨੂੰ ਸਿੰਗਾਪੁਰ ਵਿੱਚ ਮੌਤ ਹੋ ਗਈ ਸੀ। ਸਿੰਘ ਪਿਛਲੇ ਛੇ ਮਹੀਨਿਆਂ ਤੋਂ ਉਥੇ ਜ਼ੇਰੇ ਇਲਾਜ ਸੀ। ਅਮਰ ਸਿੰਘ ਨੇ ਸਾਲ 2013 ਵਿੱਚ ਸਿੰਗਾਪੁਰ ’ਚ ਹੀ ਗੁਰਦਾ ਟਰਾਂਸਪਲਾਂਟ ਕਰਵਾਇਆ ਸੀ। ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਨੂੰ ਉਨ੍ਹ੍ਵਾਂ ਦੇ ਛੱਤਰਪੁਰ ਵਿਚਲੇ ਫਾਰਮ ਹਾਊਸ ਵਿੱਚ ਫੁੱਲਾਂ ਨਾਲ ਸ਼ਰਧਾਂਜਲੀ ਦੇਣ ਵਾਲਿਆਂ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਜ ਸਭਾ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ ਤੇ ਜਯਾ ਪ੍ਰਦਾ ਸ਼ਾਮਲ ਸਨ।