DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

fuel prices: ਸਰਕਾਰ ਤੇਲ ਕੀਮਤਾਂ ਘਟਾਉਣ ਲਈ ਉਪਰਾਲੇ ਜਾਰੀ ਰੱਖੇਗੀ: ਚੌਧਰੀ

ਵਿੱਤ ਰਾਜ ਮੰਤਰੀ ਨੇ ਰਾਜ ਸਭਾ ’ਚ ਜਾਣਕਾਰੀ ਦਿੱਤੀ

  • fb
  • twitter
  • whatsapp
  • whatsapp
Advertisement
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਕਿਹਾ ਕਿ ਸਰਕਾਰ ਵਿੱਤੀ ਸਥਿਰਤਾ ਬਣਾਈ ਰੱਖਦੇ ਹੋਏ ਭਵਿੱਖ ਵਿੱਚ ਤੇਜ਼ੀ ਨਾਲ ਬਦਲਦੀਆਂ ਤੇਲ ਦੀਆਂ ਕੀਮਤਾਂ ਦਾ ਪ੍ਰਭਾਵ ਘਟਾਉਣ ਲਈ ਢੁੱਕਵੇਂ ਵਿੱਤੀ ਅਤੇ ਪ੍ਰਸ਼ਾਸਕੀ ਉਪਰਾਲੇ ਜਾਰੀ ਰੱਖੇਗੀ।ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਦੇ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਮਾਮੂਲੀ ਵਾਧਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਲਮੀ ਊਰਜਾ ਬਾਜ਼ਾਰਾਂ ਵਿੱਚ ਗੰਭੀਰ ਰੁਕਾਵਟਾਂ ਦੇ ਬਾਵਜੂਦ ਸਰਕਾਰ ਵੱਲੋਂ ਕੀਤੇ ਗਏ ਉਪਾਵਾਂ ਨੇ ਖਪਤਕਾਰਾਂ ਅਤੇ ਘਰੇਲੂ ਅਰਥਚਾਰੇ ’ਤੇ ਪੈਣ ਵਾਲੇ ਅਸਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਹੈ। ਚੌਧਰੀ ਨੇ ਕਿਹਾ, ‘‘ਸਰਕਾਰ ਦੀ ਰਣਨੀਤੀ ਮਾਲੀਏ ਅਤੇ ਖਰਚੇ ਦੇ ਰੁਝਾਨਾਂ ’ਤੇ ਨੇੜਿਓਂ ਨਜ਼ਰ ਰੱਖ ਕੇ ਖਰਚਿਆਂ ਨੂੰ ਮੁੜ ਤਰਜੀਹ ਦੇ ਕੇ ਅਤੇ ਉੱਭਰ ਰਹੀਆਂ ਆਰਥਿਕ ਸਥਿਤੀਆਂ ਅਨੁਸਾਰ ਢੁੱਕਵੇਂ ਵਿੱਤੀ ਉਪਾਅ ਕਰਕੇ ਮੌਜੂਦ ਬਜਟ ਦੇ ਦਾਇਰੇ ਵਿੱਚ ਅਜਿਹੇ ਕਦਮ ਚੁੱਕਣਾ ਹੈ।’’

Advertisement

ਅਨਾਜ ਤੇ ਦਾਲਾਂ ਦੀਆਂ ਕੀਮਤਾਂ ਸਥਿਰ ਰਹੀਆਂ: ਵਰਮਾ

ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਬੀ ਐੱਲ ਵਰਮਾ ਨੇ ਸੰਸਦ ਵਿੱਚ ਦੱਸਿਆ ਕਿ ਰਿਕਾਰਡ ਅਨਾਜ ਉਤਪਾਦਨ ਅਤੇ ਸਰਕਾਰੀ ਗੋਦਾਮਾਂ ਵਿੱਚ ਲੋੜੀਂਦੇ ਭੰਡਾਰ ਦੀ ਮਦਦ ਨਾਲ ਪਿਛਲੇ ਸਾਲ ਦੌਰਾਨ ਅਨਾਜ ਅਤੇ ਦਾਲਾਂ ਦੀਆਂ ਪ੍ਰਚੂਨ ਕੀਮਤਾਂ ਕਾਫੀ ਹੱਦ ਤੱਕ ਸਥਿਰ ਰਹੀਆਂ ਹਨ। ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਵਰਮਾ ਨੇ ਕਿਹਾ ਕਿ ਸਬਜ਼ੀਆਂ ਵਿੱਚੋਂ ਆਲੂ ਦੀਆਂ ਕੀਮਤਾਂ ਬਹੁਤ ਸਥਿਰ ਰਹੀਆਂ ਹਨ ਜਦਕਿ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਸਿਰਫ਼ ਮਾਮੂਲੀ ਮੌਸਮੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ।

Advertisement

Advertisement
×