ਅਤੀਤ ਦੀ ਬੁੱਕਲ ਵਿੱਚੋਂ

ਅੱਜ ਦੇ ਦਿਨ ਹੀ ਭਾਰਤ ਤੇ ਚੀਨ ਵਿਚਾਲੇ ਛਿੜੀ ਸੀ 1962 ਦੀ ਜੰਗ

ਅੱਜ ਦੇ ਦਿਨ ਹੀ ਭਾਰਤ ਤੇ ਚੀਨ ਵਿਚਾਲੇ ਛਿੜੀ ਸੀ 1962 ਦੀ ਜੰਗ

ਨਵੀਂ ਦਿੱਲੀ, 20 ਅਕਤੂਬਰ
ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਕਾਫ਼ੀ ਪੁਰਾਣਾ ਹੈ ਪਰ 1959 ਦੀ ਤਿੱਬਤ ਬਗ਼ਾਵਤ ਤੋਂ ਬਾਅਦ ਜਦੋਂ ਭਾਰਤ ਨੇ ਦਲਾਈ ਲਾਮਾ ਨੂੰ ਪਨਾਹ ਦਿੱਤੀ ਤਾਂ ਚੀਨ ਨੇ ਭਾਰਤ ਵਿਰੁੱਧ ਆਪਣਾ ਮੋਰਚਾ ਖੋਲ੍ਹ ਦਿੱਤਾ ਤੇ ਇਸ ਦਾ ਨਤੀਜਾ ਇਹ ਹੋਇਆ ਕਿ 20 ਅਕਤੂਬਰ 1962 ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗ ਛਿੜ ਗਈ। 20 ਅਕਤੂਬਰ 1962 ਨੂੰ ਚੀਨੀ ਫੌਜਾਂ ਨੇ ਲੱਦਾਖ ਅਤੇ ਮੈਕਮੋਹਨ ਲਾਈਨ ਤੋਂ ਪਾਰ ਇਕੋ ਸਮੇਂ ਹਮਲੇ ਕੀਤੇ। ਮੁਸ਼ਕਲ ਹਾਲਾਤ ਅਤੇ ਬਰਫ ਨਾਲ ਢਕੀਆਂ ਪਹਾੜੀਆਂ ਦਾ ਖੇਤਰ ਹੋਣ ਕਰਕੇ ਭਾਰਤ ਨੇ ਜਿਥੇ ਸਿਰਫ਼ ਲੋੜ ਮੁਤਾਬਕ ਫੌਜੀ ਤਾਇਨਤਾ ਕੀਤੇ ਸਨ ਉਥੇ ਚੀਨ ਪੂਰੇ ਲਸ਼ਕਰ ਨਾਲ ਲੜਾਈ ਦੇ ਮੈਦਾਨ ਵਿਚ ਉਤਰਿਆ। ਇਸ ਲਈ ਇਹ ਜੰਗ ਭਾਰਤ ਦੇ ਇਤਿਹਾਸ ਤੇ ਦਿਲ ਵਿੱਚ ਦਰਦ ਬਣ ਕੇ ਰਹਿ ਗਈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All