ਸ੍ਰੀਨਗਰ, 23 ਜਨਵਰੀ
ਸ੍ਰੀਨਗਰ ਸਮੇਤ ਕਸ਼ਮੀਰ ਵਾਦੀ ਵਿਚ ਅੱਜ ਤਾਜ਼ਾ ਬਰਫਬਾਰੀ ਹੋਈ। ਵਾਦੀ ਵਿੱਚ ਇਸ ਮਹੀਨੇ ਤੀਜੀ ਵਾਰ ਬਰਫਬਾਰੀ ਹੋਈ ਹੈ। ਇਸ ਤੋਂ ਪਹਿਲਾਂ ਕਸ਼ਮੀਰ ਵਿੱਚ 3 ਜਨਵਰੀ ਤੋਂ ਲਗਾਤਾਰ ਚਾਰ ਦਿਨਾਂ ਤੱਕ ਭਾਰੀ ਬਰਫਬਾਰੀ ਹੋਈ ਸੀ। 9 ਜਨਵਰੀ ਨੂੰ ਇਥੇ ਦਰਮਿਆਨੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਮਸ਼ਹੂਰ ਗੁਲਮਰਗ ਵਿਚ ਤਕਰੀਬਨ 10 ਇੰਚ ਬਰਫਬਾਰੀ ਹੋਈ। ਉਨ੍ਹਾਂ ਕਿਹਾ ਕਿ ਕੁਪਵਾੜਾ ਵਿਚ ਤਿੰਨ ਇੰਚ ਬਰਫਬਾਰੀ ਅਤੇ ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਵਿਚ ਇਕ ਸੈਮੀ ਅਤੇ ਸ੍ਰੀਨਗਰ ਵਿਚ 0.2 ਸੈਮੀਟਰ ਬਰਫਬਾਰੀ ਹੋਈ।