DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Free Trade Agreement: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 24 ਨੂੰ ਹੋ ਸਕਦੈ ਮੁਕਤ ਵਪਾਰ ਸਮਝੌਤਾ

15 ਸਾਲਾਂ ਵਿੱਚ 20 ਖਰਬ ਡਾਲਰ ਦੇ ਨਿਵੇਸ਼ ਦਾ ਅਨੁਮਾਨ

  • fb
  • twitter
  • whatsapp
  • whatsapp
Advertisement

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 24 ਅਪਰੈਲ ਨੂੰ ਮੁਕਤ ਵਪਾਰ ਸਮਝੌਤਾ ਸਹੀਬੰਦ ਹੋਣ ਦੀ ਸੰਭਾਵਨਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਭਾਰਤੀ ਬਰਾਮਦਕਾਰਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਟੈਕਸ ਮੁਕਤ ਪਹੁੰਚ ਮਿਲੇਗੀ। ਇਸ ਨਾਲ ਅਗਲੇ 15 ਸਾਲਾਂ ਵਿੱਚ ਲਗਪਗ 20 ਖਰਬ ਅਮਰੀਕੀ ਡਾਲਰ ਦਾ ਨਿਵੇਸ਼ ਆ ਸਕਦਾ ਹੈ। ਦੋਵਾਂ ਮੁਲਕਾਂ ਨੇ ਪਿਛਲੇ ਸਾਲ 22 ਦਸੰਬਰ ਨੂੰ ਇਸ ਵਪਾਰਕ ਸਮਝੌਤੇ ਸਬੰਧੀ ਗੱਲਬਾਤ ਮੁਕੰਮਲ ਹੋਣ ਦਾ ਐਲਾਨ ਕੀਤਾ ਸੀ। ਇਸ ਸਮਝੌਤੇ ਦਾ ਮਕਸਦ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ 5 ਖਰਬ ਡਾਲਰ ਤੱਕ ਦੁੱਗਣਾ ਕਰਨਾ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸਮਝੌਤੇ ’ਤੇ 24 ਅਪਰੈਲ ਨੂੰ ਭਾਰਤ ਮੰਡਪਮ ਵਿੱਚ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਸਮਝੌਤੇ ਅਧੀਨ ਭਾਰਤ ਨੂੰ ਉਥੋਂ ਦੇ ਬਾਜ਼ਾਰ ਵਿੱਚ 100 ਫ਼ੀਸਦੀ ਬਰਾਮਦ ’ਤੇ ਟੈਕਸ ਰਹਿਤ ਪਹੁੰਚ ਮਿਲੇਗੀ, ਨਿਊਜ਼ੀਲੈਂਡ ਦੇ 95 ਫ਼ੀਸਦੀ ਬਰਾਮਦ ’ਤੇ ਭਾਰਤ ਵੱਲੋਂ ਟੈਕਸ ਘਟਾਏ ਜਾਂ ਖ਼ਤਮ ਕੀਤੇ ਜਾਣਗੇ। ਇਸ ਵਿੱਚ ਉੱਨ, ਕੋਲਾ, ਲੱਕੜ, ਵਾਈਨ, ਐਵੋਕਾਡੋ ਅਤੇ ਬਲੂਬੈਰੀ ਵਰਗੇ ਉਤਪਾਦ ਸ਼ਾਮਲ ਹਨ। ਹਾਲਾਂਕਿ, ਨਵੀਂ ਦਿੱਲੀ ਨੇ ਕਿਸਾਨਾਂ ਅਤੇ ਘਰੇਲੂ ਸਨਅਤ ਦੀ ਸੁਰੱਖਿਆ ਲਈ ਦੁੱਧ, ਕ੍ਰੀਮ, ਲੱਸੀ, ਦਹੀਂ ਅਤੇ ਪਨੀਰ ਵਰਗੇ ਡੇਅਰੀ ਉਤਪਾਦਾਂ, ਪਿਆਜ਼, ਚੀਨੀ, ਮਸਾਲੇ, ਖ਼ੁਰਾਕੀ ਤੇਲ ਅਤੇ ਰਬੜ ਦੀ ਦਰਾਮਦ ’ਤੇ ਕੋਈ ਟੈਕਸ ਛੋਟ ਨਹੀਂ ਦਿੱਤੀ ਹੈ। ਇਸ ਸਮਝੌਤੇ ਅਧੀਨ, ਨਿਊਜ਼ੀਲੈਂਡ ਨੂੰ ਵੀ ਭੇਡ ਦਾ ਮਾਸ, ਉੱਨ, ਕੋਲਾ ਅਤੇ 95 ਫ਼ੀਸਦੀ ਤੋਂ ਵੱਧ ਜੰਗਲਾਤ ਅਤੇ ਲੱਕੜ ਨਾਲ ਸੰਬਧਿਤ ਉਤਪਾਦਾਂ ’ਤੇ ਟੈਕਸ ਰਹਿਤ ਪਹੁੰਚ ਮਿਲੇਗੀ। ਸੇਵਾ ਖੇਤਰ ਦੇ ਸੰਦਰਭ ਵਿੱਚ ਨਿਊਜ਼ੀਲੈਂਡ ਭਾਰਤੀ ਪੇਸ਼ੇਵਰਾਂ ਲਈ ਹੁਨਰਮੰਦ ਖੇਤਰਾਂ ਵਿੱਚ ਅਸਥਾਈ ਰੁਜ਼ਗਾਰ ਲਈ ਵੀਜ਼ਾ ਦੇਵੇਗਾ। -ਪੀਟੀਆਈ

Advertisement
Advertisement
×