ਨਵੀਂ ਦਿੱਲੀ, 13 ਜੁਲਾਈ
ਭਾਰਤ ਤੇ ਚੀਨ ਲੈਫਟੀਨੈਂਟ ਜਨਰਲ ਪੱਧਰ ਦੀ ਚੌਥੇ ਗੇੜ ਦੀ ਗੱਲਬਾਤ ਮੰਗਲਵਾਰ ਨੂੰ ਕਰਨਗੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਗੱਲਬਾਤ ਦਾ ਮੁੱਖ ਨਿਸ਼ਾਨਾ ਪੂਰਬੀ ਲੱਦਾਖ ਵਿੱਚ ਤਲਖੀ ਘਟਾਉਣ ਤੇ ਫੌਜਾਂ ਨੂੰ ਪਿੱਛੇ ਹਟਾਉਣ ਦੇ ਅਗਲੇ ਗੇੜ ਲਈ ਖਾਕੇ ਨੂੰ ਅੰਤਿਮ ਰੂਪ ਦੇਣਾ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਇਹ ਮੀਟਿੰਗ ਭਾਰਤ ਵਾਲੇ ਪਾਸੇ ਚੁਸ਼ੁਲ ਵਿੱਚ ਹੋਵੇਗੀ।