ਕਸ਼ਮੀਰ ’ਚ ਦੋ ਮੁਕਾਬਲਿਆਂ ਦੌਰਾਨ ਲਸ਼ਕਰ ਦੇ 4 ਅਤਿਵਾਦੀ ਮਾਰੇ, ਮਰਨ ਵਾਲਿਆਂ ’ਚ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਾਤਲ ਵੀ ਸ਼ਾਮਲ

ਕਸ਼ਮੀਰ ’ਚ ਦੋ ਮੁਕਾਬਲਿਆਂ ਦੌਰਾਨ ਲਸ਼ਕਰ ਦੇ 4 ਅਤਿਵਾਦੀ ਮਾਰੇ, ਮਰਨ ਵਾਲਿਆਂ ’ਚ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਾਤਲ ਵੀ ਸ਼ਾਮਲ

ਸ੍ਰੀਨਗਰ, 27 ਮਈ

ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ੍ਰੀਨਗਰ 'ਚ ਦੋ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਬੁਲਾਰੇ ਨੇ ਕਿਹਾ ਕਿ ਮਾਰੇ ਗਏ ਚਾਰ ਅਤਿਵਾਦੀਆਂ ਵਿੱਚੋਂ ਦੋ ਕਸ਼ਮੀਰੀ ਟੈਲੀਵਿਜ਼ਨ ਕਲਾਕਾਰ ਦੀ ਹਾਲ ਹੀ ਵਿੱਚ ਹੋਈ ਹੱਤਿਆ ਵਿੱਚ ਸ਼ਾਮਲ ਸਨ। ਬੁਲਾਰੇ ਅਨੁਸਾਰ ਇਹ ਮੁਕਾਬਲਾ ਵੀਰਵਾਰ ਦੇਰ ਰਾਤ ਪੁਲਵਾਮਾ ਅਤਿਵਾਦੀਆਂ ਨੂੰ ਇਲਾਕੇ ਦੀ ਘੇਰਾਬੰਦੀ ਵਿੱਚ ਟੀਵੀ ਕਲਾਕਾਰ ਅਮਰੀਨ ਭੱਟ ਦੇ ਹੱਤਿਆਰ ਵੀ ਘਿਰ ਗਏ। ਉਹ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰੇ ਗਏ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ, ‘ਮਾਰੇ ਦੋ ਅਤਿਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫ਼ਰਹਾਨ ਹਬੀਬ ਵਜੋਂ ਹੋਈ ਹੈ। ਸ਼ਾਹਿਦ ਅਤੇ ਫ਼ਰਹਾਨ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਦੇ ਕਹਿਣ 'ਤੇ ਟੀਵੀ ਸਟਾਰ ਦਾ ਕਤਲ ਕੀਤਾ ਸੀ। ਉਨ੍ਹਾਂ ਕੋਲੋਂ ਏਕੇ-56 ਰਾਈਫਲ, ਚਾਰ ਮੈਗਜ਼ੀਨ ਅਤੇ ਪਿਸਤੌਲ ਬਰਾਮਦ ਕੀਤਾ ਗਿਆ ਹੈ।’ ਪੁਲੀਸ ਨੇ ਦੱਸਿਆ ਕਿ ਦੂਜਾ ਮੁਕਾਬਲਾ ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਹੋਇਆ, ਜਿਸ ਵਿੱਚ ਲਸ਼ਕਰ ਦੇ ਦੋ ਅਤਿਵਾਦੀ ਮਾਰੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All