ਰਾਜਸਥਾਨ ਦੇ ਦੌਸਾ ਵਿਚ ਕਾਰ ਤੇ ਟਰੱਕ ਦੀ ਟੱਕਰ, ਚਾਰ ਮੌਤਾਂ
Four die as car rams into truck in Rajasthan's Dausa
Advertisement
ਹਰਿਆਣਾ ਨੰਬਰ ਦੀ ਕਾਰ ਵਿਚ ਸਵਾਰ ਤਿੰਨ ਮਹਿਲਾਵਾਂ ਤੇ ਇਕ ਵਿਅਕਤੀ ਨੇ ਮੌਕੇ ’ਤੇ ਦਮ ਤੋੜਿਆ
ਜੈਪੁਰ, 28 ਜੂਨ
Advertisement
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੇਰ ਰਾਤ ਟਰੱਕ ਤੇ ਕਾਰ ਦੀ ਟੱਕਰ ਵਿਚ ਤਿੰਨ ਮਹਿਲਾਵਾਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤੀਂ ਹਾਈਵੇਅ ’ਤੇ ਜਾਂਦੇ ਟਰੱਕ ਨੇ ਇਕਦਮ ਬ੍ਰੇਕ ਮਾਰੀ ਤਾਂ ਪਿੱਛੋਂ ਆ ਰਹੀ ਹਰਿਆਣਾ ਨੰਬਰ ਦੀ ਕਾਰ ਦੀ ਇਸ ਨਾਲ ਜ਼ੋਰਦਾਰ ਟੱਕਰ ਹੋ ਗਈ।
ਪੁਲੀਸ ਨੇ ਕਿਹਾ, ‘‘ਕਾਰ ਸਵਾਰ ਚਾਰੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਾਟ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ।’’ ਉਂਝ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਕਾਰ ਹਰਿਆਣਾ ਦੇ ਰੋਹਤਕ ਤੋ ਆ ਰਹੀ ਸੀ। -ਪੀਟੀਆਈ
Advertisement