ਘਰ ਵਿੱਚ ਚਾਰ ਪਰਿਵਾਰਕ ਮੈਂਬਰ ਮ੍ਰਿਤ ਮਿਲੇ
ਨੋਇਡਾ, 2 ਫਰਵਰੀ ਨੋਇਡਾ ਦੀ ਇੱਕ ਘਰ ਵਿੱਚ ਪਤੀ-ਪਤਨੀ ਸਮੇਤ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਈਕੋਟੈੱਕ 3 ਥਾਣੇ...
Advertisement
ਨੋਇਡਾ, 2 ਫਰਵਰੀ
ਨੋਇਡਾ ਦੀ ਇੱਕ ਘਰ ਵਿੱਚ ਪਤੀ-ਪਤਨੀ ਸਮੇਤ ਪਰਿਵਾਰ ਦੇ ਚਾਰ ਮੈਂਬਰ ਮ੍ਰਿਤਕ ਮਿਲੇ ਹਨ। ਪੁਲੀਸ ਨੇ ਦੱਸਿਆ ਕਿ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਈਕੋਟੈੱਕ 3 ਥਾਣੇ ਅਧੀਨ ਆਉਂਦੇ ਤੁਸਿਆਨਾ ਪਿੰਡ ਵਿੱਚ ਕਿਰਾਏ ਦੇ ਇੱਕ ਮਕਾਨ ਵਿੱਚ ਇਹ ਘਟਨਾ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਚੰਦਰੇਸ਼ ਸਿੰਘ, ਉਸ ਦੀ ਪਤਨੀ ਨਿਸ਼ਾ, ਭਰਾ ਰਾਜੇਸ਼ ਅਤੇ ਭੈਣ ਬਬਲੀ ਵਜੋਂ ਹੋਈ ਹੈ। ਇਹ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਨਾਲ ਸਬੰਧਤ ਸਨ। -ਪੀਟੀਆਈ
Advertisement
Advertisement
Advertisement
×

