ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਐਡੀਟਰਜ਼ ਗਿਲਡ ਆਫ਼ ਇੰਡੀਆ ਦੇ ਚਾਰ ਪੱਤਰਕਾਰਾਂ ਨੂੰ ਦੋ ਹੋਰ ਹਫ਼ਤਿਆਂ ਦੀ ਰਾਹਤ ਦੇ ਦਿੱਤੀ ਹੈ। ਮਨੀਪੁਰ ’ਚ ਦੋ ਐੱਫਆਈਆਰਜ਼ ਦਰਜ ਹੋਣ ਮਗਰੋਂ ਸਿਖਰਲੀ ਅਦਾਲਤ ਨੇ ਪੁਲੀਸ ਨੂੰ ਕਿਹਾ ਹੈ ਕਿ ਪੱਤਰਕਾਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕੀਤੀ ਜਾਵੇ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੇ ਐੱਸਡੀਓ ਵੱਲੋਂ 34 ਹਜ਼ਾਰ ਰੁਪਏ ਦੀ ਰਿਸ਼ਵਤ ਗੂਗਲ ਪੇਅ ਰਾਹੀਂ ਹਾਸਲ ਕਰਨ ਦੇ ਤੱਥ ਵਿਜੀਲੈਂਸ ਨੇ ਸਾਹਮਣੇ ਲਿਆਂਦੇ ਸਨ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਲੁਧਿਆਣਾ ਵਾਸੀ ਲੋਕੇਸ਼ ਮੋਦੀ ਨੇ ਬਿਜਲੀ ਦਾ ਕੁਨੈਕਸ਼ਨ ਨਾ ਕੱਟਣ ਲਈ 5 ਹਜ਼ਾਰ ਰੁਪਏ ਦੀ ਰਿਸ਼ਵਤ ਜਦੋਂ ਉਕਤ ਐੱਸਡੀਓ ਨੂੰ ਦਿੱਤੀ ਤਾਂ ਵਿਜੀਲੈਂਸ ਨੇ ਪਾਵਰਕੌਮ ਦੇ ਇਸ ਅਧਿਕਾਰੀ ਨੂੰ ਰੰਗੇ ਹੱਥੀਂ ਕਾਬੂ ਕੀਤੇ ਅਤੇ ਉਸ ਤੋਂ ਬਾਅਦ 34 ਹਜ਼ਾਰ ਰੁਪਏ ਸਿੱਧੇ ਖਾਤੇ ਵਿੱਚ ਤਬਦੀਲ ਕਰਨ ਦੇ ਤੱਥ ਸਾਹਮਣੇ ਆ ਗਏ। ਨਗਰ ਪੰਚਾਇਤ ਮਾਹਿਲਪੁਰ ਦੇ ਜੂਨੀਅਰ ਸਹਾਇਕ ਸ਼ੀਸ਼ਪਾਲ ਨੇ 24 ਹਜ਼ਾਰ ਰੁਪਏ ਦੀ ਵੱਢੀ ਗੂਗਲ ਪੇਅ ਰਾਹੀਂ ਹਾਸਲ ਕੀਤੀ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਭੈ ਕੁਮਾਰ ਪਟਵਾਰੀ ਨੇ 5 ਹਜ਼ਾਰ ਰੁਪਏ ਗੂਗਲ ਪੇਅ ਅਤੇ 5 ਹਜ਼ਾਰ ਰੁਪਏ ਨਕਦ ਰਿਸ਼ਵਤ ਲਈ। ਜਲੰਧਰ ਵਿੱਚ ਪੰਜਾਬ ਪੁਲੀਸ ਦੇ ਹੌਲਦਾਰ ਰਘੂਨਾਥ ਸਿੰਘ ਨੇ ਵੀ ਨਵੀਂ ਤਕਨੀਕ ਦਾ ਲਾਹਾ ਲੈਂਦਿਆਂ 5 ਹਜ਼ਾਰ ਰੁਪਏ ਸ਼ਿਕਾਇਤਕਰਤਾ ਮੋਹਿਤ ਸਿੰਘ ਤੋਂ ਆਪਣੇ ਖਾਤੇ ਵਿੱਚ ਆਨਲਾਈਨ ਤਬਦੀਲ ਕਰਾ ਲਏ ਸਨ। ਅੰਮ੍ਰਿਤਸਰ ਦੇ ਪਹੁਵਿੰਡ ’ਚ ਤਾਇਨਾਤ ਪਟਵਾਰੀ ਰਣਜੋਧ ਸਿੰਘ ਨੇ 2 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਵੱਢੀ ਵਜੋਂ ਹਾਸਲ ਕੀਤੇ। ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਤਾਇਨਾਤ ਕਲਕਕ ਸੁਖਵਿੰਦਰ ਸਿੰਘ ਨੇ ਇੱਕ ਬਜ਼ੁਰਗ ਔਰਤ ਦੀ ਪੈਨਸ਼ਨ ਦੀ ਫਾਈਲ ਤਿਆਰ ਕਰਨ ਲਈ ਮ੍ਰਿਤਕਾ ਦੇ ਪੋਤੇ ਤੋਂ 2 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਹਾਸਲ ਕੀਤੇ। ਫਾਜ਼ਿਲਕਾ ਵਿੱਚ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਕ੍ਰਿਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੇ ਔਰਤ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਝੌਤਾ ਕਰਾਉਣ ਲਈ 15 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਹਾਸਲ ਕੀਤੇ। ਦੋਵੇਂ ਪੁਲੀਸ ਮੁਲਾਜ਼ਮ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੇ ਗਏ ਸਨ। ਇਸ ਤਰ੍ਹਾਂ ਦੋਹਾਂ ਨੇ 30 ਹਜ਼ਾਰ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਵੀ ਇੱਕ ਪਟਵਾਰੀ ਨੇ 5 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ, 5 ਹਜ਼ਾਰ ਫੋਨ ਪੇਅ ਰਾਹੀਂ ਤੇ 2 ਹਜ਼ਾਰ ਰੁਪਏ ਨਕਦ ਲਏ ਸਨ।