ਟੀਐੱਮਸੀ ਦਾ ਸਾਬਕਾ ਸੰਸਦ ਮੈਂਬਰ ਕੇ ਡੀ ਸਿੰਘ ਗ੍ਰਿਫ਼ਤਾਰ

ਟੀਐੱਮਸੀ ਦਾ ਸਾਬਕਾ ਸੰਸਦ ਮੈਂਬਰ ਕੇ ਡੀ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ, 13 ਜਨਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟੀਐੱਮਸੀ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਰੋਬਾਰੀ ਕੇ ਡੀ ਸਿੰਘ (59) ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਅਲਕੈਮਿਸਟ ਲਿਮਿਟਡ ਦੇ ਬਾਨੀ ਕੇ ਡੀ ਸਿੰਘ ’ਤੇ ਜਾਂਚ ਏਜੰਸੀ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ਲੱਗੇ ਹਨ। ਉਸ ਨੂੰ ਅਦਾਲਤ ਨੇ 16 ਜਨਵਰੀ ਤੱਕ ਲਈ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਰਾਜ ਸਭਾ ਦਾ ਸਾਬਕਾ ਮੈਂਬਰ ਕੇ ਡੀ ਸਿੰਘ ਲੰਬੇ ਸਮੇਂ ਤੋਂ ਪਾਰਟੀ ਦੇ ਸੰਪਰਕ ’ਚ ਨਹੀਂ ਸੀ। ਪੱਛਮੀ ਬੰਗਾਲ ’ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇ ਡੀ ਸਿੰਘ ਦੀ ਗ੍ਰਿਫ਼ਤਾਰੀ ਨੂੰ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਈਡੀ ਨੇ ਸਤੰਬਰ 2019 ’ਚ ਉਸ ਦੇ ਅਤੇ ਉਸ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ’ਤੇ 1900 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ’ਚ ਛਾਪੇ ਮਾਰੇ ਸਨ। ਉਸ ਨੇ 2012 ’ਚ ਅਲਕੈਮਿਸਟ ਲਿਮਿਟਡ ਦੀ ਚੇਅਰਮੈਨੀ ਛੱਡ ਦਿੱਤੀ ਸੀ। ਉਸ ਖ਼ਿਲਾਫ਼ ਕੋਲਕਾਤਾ ਪੁਲੀਸ ਨੇ ਐੱਫਆਈਆਰ ਦਰਜ ਕਰਵਾਈ ਸੀ ਜਦਕਿ ਸੇਬੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਕੋਲਕਾਤਾ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਮੁਤਾਬਕ ਕੇ ਡੀ ਸਿੰਘ, ਉਸ ਦੇ ਪੁੱਤਰ ਕਰਨਦੀਪ ਸਿੰਘ, ਅਲਕੈਮਿਸਟ ਟਾਊਨਸ਼ਿਪ ਇੰਡੀਆ ਲਿਮਿਟਡ, ਅਲਕੈਮਿਸਟ ਹੋਲਡਿੰਗਜ਼ ਲਿਮਿਟਡ ਅਤੇ ਕੰਪਨੀਆਂ ਦੇ ਹੋਰ ਡਾਇਰੈਕਟਰਾਂ ਖ਼ਿਲਾਫ਼ ਲੋਕਾਂ ਦੇ ਪੈਸੇ ਮਾਰਨ ਦਾ ਦੋਸ਼ ਹੈ। ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਜਮੀਨਾਂ ’ਤੇ ਮੋਟਾ ਵਿਆਜ ਦੇਣ ਦਾ ਲਾਲਚ ਦੇ ਕੇ ਠੱਗੀ ਮਾਰੀ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਪਰੇਡ ਵਿੱਚ ਹਿੱਸਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਦਾਇਤਾਂ ਜਾਰੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

* ਕਾਂਗਰਸ ਦੇ ਸੰਸਦ ਮੈਂਬਰ ਨੇ ਗੱਡੀ ’ਚ ਵੜ ਕੇ ਬਚਾਈ ਜਾਨ * ਧੱਕਾਮੁੱਕੀ...

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

* ਵਿੱਤ ਮੰਤਰੀ ਨੇ ‘ਆਪ’ ’ਤੇ ਲਾਇਆ ਕਿਸਾਨਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ...

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ; ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ...

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

* ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਵਾਰਤਾ ’ਚ ਪੁਲ ਬ...

ਸ਼ਹਿਰ

View All