DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

TMC ਦੇ ਸਾਬਕਾ ਵਿਧਾਇਕ Humayun Kabir ਨੂੰ ਸੰਮਨ

ਕੋਲਕਾਤਾ ਪੁਲੀਸ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਚਿੰਨ੍ਹ ਵਾਲਾ ਬੋਰਡ ਹਟਾਉਣ ਸਬੰਧੀ ਪਾਰਟੀ ਆਗੂ ਅਭਿਸ਼ੇਕ ਬੈਨਰਜੀ ਦੇ ਦਫ਼ਤਰ ਵਿੱਚ ਹੋਈ ਝੜਪ ਦੇ ਸਬੰਧ ’ਚ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਹਮਾਯੂੰ ਕਬੀਰ ਨੂੰ ਸੰਮਨ ਜਾਰੀ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ...

  • fb
  • twitter
  • whatsapp
  • whatsapp
featured-img featured-img
ਹਮਾਯੂੰ ਕਬੀਰ
Advertisement

ਕੋਲਕਾਤਾ ਪੁਲੀਸ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਚਿੰਨ੍ਹ ਵਾਲਾ ਬੋਰਡ ਹਟਾਉਣ ਸਬੰਧੀ ਪਾਰਟੀ ਆਗੂ ਅਭਿਸ਼ੇਕ ਬੈਨਰਜੀ ਦੇ ਦਫ਼ਤਰ ਵਿੱਚ ਹੋਈ ਝੜਪ ਦੇ ਸਬੰਧ ’ਚ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਹਮਾਯੂੰ ਕਬੀਰ ਨੂੰ ਸੰਮਨ ਜਾਰੀ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸ਼ੇਕਸਪੀਅਰ ਸਰਾਨੀ ਪੁਲੀਸ ਥਾਣੇ ਦੀ ਇੱਕ ਟੀਮ ਸਵੇਰੇ ਨੋਟਿਸ ਤਾਮੀਲ ਕਰਵਾਉਣ ਲਈ ਕਸਬਾ ਇਲਾਕੇ ਵਿੱਚ ਸਥਿਤ ਕਬੀਰ ਦੀ ਰਿਹਾਇਸ਼ ਵਿਖੇ ਪੁੱਜੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਦੁਪਹਿਰ 1.30 ਵਜੇ ਤਫ਼ਤੀਸ਼ੀ ਅਫਸਰਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਟੀ ਐੱਮ ਸੀ ਦੇ ਕੌਮੀ ਜਨਰਲ ਸਕੱਤਰ ਬੈਨਰਜੀ ਨੂੰ ਦੋ ਐੱਫ ਆਈ ਆਰ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬਰਾਇਨ ਅਤੇ ਕਬੀਰ ਉਨ੍ਹਾਂ ਹੋਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਨਾਮ ਇਨ੍ਹਾਂ ਮਾਮਲਿਆਂ ਵਿੱਚ ਦਰਜ ਹਨ। ਪੁਲੀਸ ਨੇ 27 ਅਗਸਤ ਦੀ ਘਟਨਾ ਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਬੈਨਰਜੀ, ਉਨ੍ਹਾਂ ਦੇ ਸਹਿਯੋਗੀ ਸੁਮਿਤ ਰਾਏ ਅਤੇ ਓ’ਬਰਾਇਨ ਤੋਂ ਪੁੱਛ-ਪੜਤਾਲ ਕੀਤੀ ਸੀ। ਪੁਲੀਸ ਅਨੁਸਾਰ ਇਨ੍ਹਾਂ ਦੋਸ਼ਾਂ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਨਿਭਾਉਣ ਤੋਂ ਰੋਕਣਾ, ਗੈਰ-ਕਾਨੂੰਨੀ ਤੌਰ ’ਤੇ ਇਕੱਠੇ ਹੋਣਾ, ਹਮਲਾ ਕਰਨਾ ਅਤੇ ਮਹਿਲਾ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨਾ ਸ਼ਾਮਲ ਹੈ। ਓ’ਬਰਾਇਨ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਪੁਲੀਸ ਗ਼ੈਰ-ਕਾਨੂੰਨੀ ਨੋਟਿਸ ਲੈ ਕੇ ਦਫ਼ਤਰ ਵਿੱਚ ਦਾਖ਼ਲ ਹੋਈ, ਸੀਨੀਅਰ ਆਗੂਆਂ ਨਾਲ ਕੁੱਟਮਾਰ ਕੀਤੀ।

Advertisement

Advertisement
Advertisement
×