
ਸ਼ਾਂਤੀ ਭੂਸ਼ਣ ਦੀ ਫਾਈਲ ਫੋਟੋ।
ਨਵੀਂ ਦਿੱਲੀ, 31 ਜਨਵਰੀ
ਸਾਬਕਾ ਕੇਂਦਰੀ ਕਾਨੂੰਨ ਮੰਤਰੀ ਤੇ ਮੰਨੇ-ਪ੍ਰਮੰਨੇ ਵਕੀਲ ਸ਼ਾਂਤੀ ਭੂਸ਼ਣ ਦਾ ਅੱਜ ਦੇਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ। ਪਰਿਵਾਰ ਮੁਤਾਬਕ ਉਨ੍ਹਾਂ ਸੰਖੇਪ ਬੀਮਾਰੀ ਮਗਰੋਂ ਅੱਜ ਘਰ ਵਿਚ ਹੀ ਆਖ਼ਰੀ ਸਾਹ ਲਏ। ਭੂਸ਼ਣ, ਮੋਰਾਰਜੀ ਦੇਸਾਈ ਦੀ ਕੈਬਨਿਟ ਵਿਚ 1977-79 ਤੱਕ ਕਾਨੂੰਨ ਮੰਤਰੀ ਰਹੇ। ਭੂਸ਼ਣ ਦੇ ਬੇਟੇ ਜੈਅੰਤ ਤੇ ਪ੍ਰਸ਼ਾਂਤ ਭੂਸ਼ਣ ਵੀ ਉੱਘੇ ਵਕੀਲ ਹਨ। ਦੱਸਣਯੋਗ ਹੈ ਕਿ ਐਨੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਉਹ ਕੁਝ ਸਮਾਂ ਪਹਿਲਾਂ ਤੱਕ ਕਾਨੂੰਨੀ ਪ੍ਰਕਿਰਿਆਵਾਂ ਵਿਚ ਸਰਗਰਮ ਸਨ। ਉਨ੍ਹਾਂ ਰਾਫਾਲ ਸੌਦੇ ਬਾਰੇ ਸੁਪਰੀਮ ਕੋਰਟ ਵਿਚ ਦਾਇਰ ਇਕ ਪਟੀਸ਼ਨ ’ਤੇ ਸੁਣਵਾਈ ਵਿਚ ਹਿੱਸਾ ਲਿਆ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ