ਸਾਬਕਾ ਜੱਜਾਂ ਵੱਲੋਂ ਨੂਪੁਰ ਸ਼ਰਮਾ ਖ਼ਿਲਾਫ਼ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਆਲੋਚਨਾ

ਸਾਬਕਾ ਜੱਜਾਂ ਵੱਲੋਂ ਨੂਪੁਰ ਸ਼ਰਮਾ ਖ਼ਿਲਾਫ਼ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਆਲੋਚਨਾ

ਨਵੀਂ ਦਿੱਲੀ, 5 ਜੁਲਾਈ

ਸਾਬਕਾਂ ਜੱਜਾਂ ਅਤੇ ਅਫ਼ਸਰਸ਼ਾਹਾਂ ਦੇ ਇਕ ਸਮੂਹ ਨੇ ਅੱਜ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਅਦਾਲਤ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਖ਼ਿਲਾਫ਼ ਕੀਤੀਆਂ ਆਪਣੀਆਂ ਟਿੱਪਣੀਆਂ ਵਾਪਸ ਲਵੇ। ਇਸ ਸਮੂਹ ਨੇ ਦੋਸ਼ ਲਗਾਇਆ ਕਿ ਅਦਾਲਤ ਨੇ ਆਪਣੀ ‘ਲਛਮਣ ਰੇਖਾ’ ਪਾਰ ਕੀਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨਿਆਂ ਪ੍ਰਣਾਲੀ ’ਤੇ ਕਦੇ ਨਾ ਮਿਟਣ ਵਾਲਾ ਦਾਗ ਲਾ ਦਿੱਤਾ ਹੈ।

ਇਸ ਸਮੂਹ ਵਿੱਚ ਹਾਈ ਕੋਰਟਾਂ ਦੇ 15 ਸਾਬਕਾ ਜੱਜ, ਆਲ ਇੰਡੀਆ ਸਰਵਿਸਿਜ਼ ਦੇ 77 ਸਾਬਕਾ ਅਧਿਕਾਰੀ ਅਤੇ 25 ਹੋਰ ਸੀਨੀਅਰ ਵਿਅਕਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀਆਂ ਟਿੱਪਣੀਆਂ ਨਿਆਂਪਾਲਿਕਾ ਦੀ ਰਵਾਇਤ ਦੇ ਉਲਟ ਹਨ। ਇਸ ਸਮੂਹ ਵਿੱਚ ਸ਼ਾਮਲ ਸਾਬਕਾ ਜੱਜਾਂ ਅਤੇ ਅਫ਼ਸਰਸ਼ਾਹਾਂ ਨੇ ਇਕ ਦਸਤਖ਼ਤੀ ਬਿਆਨ ਰਾਹੀਂ ਕਿਹਾ, ‘‘ਇਹ ਮੰਦਭਾਗੀਆਂ ਟਿੱਪਣੀਆਂ ਨਿਆਂਪਾਲਿਕਾ ਦੇ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਹਨ ਅਤੇ ਸਭ ਤੋਂ ਵੱਡੇ ਲੋਕਤੰਤਰ ਦੀ ਨਿਆਂ ਪ੍ਰਣਾਲੀ ’ਤੇ ਅਜਿਹਾ ਦਾਗ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ ਹੈ। ਇਸ ਮਾਮਲੇ ਵਿੱਚ ਤੁਰੰਤ ਸੁਧਾਰਾਤਮਕ ਕਦਮ ਉਠਾਉਣ ਦੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।’’

ਇਸ ਬਿਆਨ ’ਤੇ ਬੰਬਈ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਸ਼ਿਤਿਜ ਵਿਆਸ, ਗੁਜਰਾਤ ਹਾਈ ਕੋਰਟ ਦੇ ਸਾਬਕਾ ਜੱਜ ਐੱਸ.ਐੱਮ. ਸੋਨੀ, ਰਾਜਸਥਾਨ ਹਾਈ ਕੋਰਟ ਦੇ ਸਾਬਕਾ ਜੱਜਾਂ ਜਸਟਿਸ ਆਰ.ਐੱਸ. ਰਾਠੌਰ ਤੇ ਜਸਟਿਸ ਪ੍ਰਸ਼ਾਂਤ ਅਗਰਵਾਲ ਅਤੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ.ਐੱਨ. ਢੀਂਗਰਾ ਨੇ ਹਸਤਾਖ਼ਰ ਕੀਤੇ ਹਨ। ਸਾਬਕਾ ਆਈਏਐੱਸ ਅਧਿਕਾਰੀ ਆਰ.ਐੱਸ. ਗੋਪਾਲਨ ਤੇ ਐੱਸ ਕ੍ਰਿਸ਼ਨ ਕੁਮਾਰ, ਰਾਜਦੂਤ (ਸੇਵਾਮੁਕਤ) ਨਿਰੰਜਣ ਦੇਸਾਈ, ਸਾਬਕਾ ਪੁਲੀਸ ਮੁਖੀਆਂ ਐੱਸ.ਪੀ. ਵੈਦ ਤੇ ਬੀ.ਐੱਲ. ਵੋਹਰਾ, ਲੈਫ਼ਟੀਨੈਂਟ ਜਨਰਲ (ਰਿਟਾਇਰਡ) ਵੀ.ਕੇ. ਚਤੁਰਵੇਦੀ ਅਤੇ ਏਅਰ ਮਾਰਸ਼ਲ (ਰਿਟਾਇਰਡ) ਐੱਸ.ਪੀ. ਸਿੰਘ ਨੇ ਵੀ ਬਿਆਨ ’ਤੇ ਦਸਤਖ਼ਤ ਕੀਤੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ, ‘‘ਇਹ ਟਿੱਪਣੀਆਂ ਨਿਆਂਇਕ ਆਦੇਸ਼ ਦਾ ਹਿੱਸਾ ਨਹੀਂ ਹਨ ਅਤੇ ਉਨ੍ਹਾਂ ਨੂੰ ਨਿਆਂਇਕ ਯੋਗਤਾ ਤੇ ਨਿਰਪੱਖਤਾ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਹੈ। ਅਜਿਹੀਆਂ ਟਿੱਪਣੀਆਂ ਨਿਆਂਪਾਲਿਕਾ ਦੇ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਹਨ।’’

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਭਾਜਪਾ ਤੋਂ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਪੈਗ਼ੰਬਰ ਮੁਹੰਮਦ ਬਾਰੇ ਵਿਵਾਦਤ ਟਿੱਪਣੀ ਨੂੰ ਲੈ ਕੇ ਪਹਿਲੀ ਜੁਲਾਈ ਨੂੰ ਉਸ ਦੀ ਝਾੜ-ਝੰਬ ਕਰਦੇ ਹੋਏ ਕਿਹਾ ਸੀ, ‘‘ਉਸ ਦੀ ਬੇਕਾਬੂ ਜ਼ੁਬਾਨ ਨੇ ਸਾਰੇ ਦੇਸ਼ ਨੂੰ ਅੱਗ ਵਿੱਚ ਝੋਕ ਦਿੱਤਾ। ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਵਾਸਤੇ ਸ਼ਰਮਾ ਇਕੱਲੀ ਜ਼ਿੰਮੇਵਾਰ ਹੈ।’’

ਅਦਾਲਤ ਨੇ ਨੂਪੁਰ ਸ਼ਰਮਾ ਦੀ ਵਿਵਾਦਤ ਟਿੱਪਣੀ ਸਬੰਧੀ ਵੱਖ-ਵੱਖ ਸੂਬਿਆਂ ਵਿੱਚ ਦਰਜ ਐੱਫਆਈਆਰਜ਼ ਨੂੰ ਇੱਕੋ ਨਾਲ ਜੋੜਨ ਬਾਰੇ ਉਸ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਿਖ਼ਰਲੀ ਅਦਾਲਤ ਦਾ ਕਹਿਣਾ ਸੀ ਕਿ ਭਾਜਪਾ ਆਗੂ ਨੇ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਜਾਂ ਤਾਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਜਾਂ ਕਿਸੇ ਸਿਆਸੀ ਏਜੰਡੇ ਜਾਂ ਕਿਸੇ ਨਾਪਾਕ ਗਤੀਵਿਧੀ ਤਹਿਤ ਕੀਤੀ ਸੀ।

ਸਾਬਕਾ ਜੱਜਾਂ ਤੇ ਅਫ਼ਸਰਸ਼ਾਹਾਂ ਦੇ ਸਮੂਹ ਵੱਲੋਂ ਜਾਰੀ ਬਿਆਨ ਵਿੱਚ ਅਦਾਲਤ ਦੀਆਂ ਇਨ੍ਹਾਂ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਗਿਆ ਹੈ, ‘‘ਅਸੀਂ ਜ਼ਿੰਮੇਵਾਰ ਨਾਗਰਿਕ ਵਜੋਂ ਇਹ ਮੰਨਦੇ ਹਾਂ ਕਿ ਕਿਸੇ ਵੀ ਦੇਸ਼ ਦਾ ਲੋਕਤੰਤਰ ਉਦੋਂ ਤੱਕ ਹੀ ਬਰਕਰਾਰ ਰਹੇਗਾ, ਜਦੋਂ ਤੱਕ ਕਿ ਸਾਰੀਆਂ ਸੰਸਥਾਵਾਂ ਸੰਵਿਧਾਨ ਮੁਤਾਬਕ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਦੀਆਂ ਰਹਿਣਗੀਆਂ। ਸੁਪਰੀਮ ਕੋਰਟ ਦੇ ਦੋ ਜੱਜਾਂ ਦੀਆਂ ਹਾਲੀਆ ਟਿੱਪਣੀਆਂ ਨੇ ਲੱਛਮਣ ਰੇਖਾ ਪਾਰ ਕਰ ਦਿੱਤੀ ਹੈ ਅਤੇ ਸਾਨੂੰ ਇਕ ਖੁੱਲ੍ਹਾ ਬਿਆਨ ਜਾਰੀ ਕਰਨ ਲਈ ਮਜਬੂਰ ਕੀਤਾ ਹੈ। ਇਨ੍ਹਾਂ ਮੰਦਭਾਗੀਆਂ ਟਿੱਪਣੀਆਂ ਕਰ ਕੇ ਦੇਸ਼ ਅਤੇ ਵਿਦੇਸ਼ ਵਿੱਚ ਲੋਕ ਸਦਮੇ ਵਿੱਚ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਨੂਪੁਰ ਨੂੰ ਨਿਆਂਪਾਲਿਕਾ ਤੱਕ ਪਹੁੰਚ ਤੋਂ ਵਾਂਝਾ ਕੀਤਾ ਗਿਆ ਅਤੇ ਇਸ ਪ੍ਰਕਿਰਿਆ ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ, ਭਾਵਨਾ ਅਤੇ ਸਾਰ ਦੀ ਉਲੰਘਣਾ ਕੀਤੀ ਗਈ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ, ‘‘ਇਨ੍ਹਾਂ ਟਿੱਪਣੀਆਂ ਨੇ ਉਦੈਪੁਰ ਵਿੱਚ ਦਿਨ-ਦਿਹਾੜੇ ਸਿਰ ਕਲਮ ਕਰਨ ਵਰਗੀਆਂ ਘਟਨਾਵਾਂ ਨੂੰ ਅਸਿੱਧੇ ਤਰੀਕੇ ਨਾਲ ਛੋਟ ਦੇ ਦਿੱਤੀ ਹੈ। ਕਾਨੂੰਨ ਨਾਲ ਜੁੜੇ ਭਾਈਚਾਰੇ ਦਾ ਇਸ ਟਿੱਪਣੀ ’ਤੇ ਹੈਰਾਨ ਹੋਣਾ ਨਿਸ਼ਚਿਤ ਹੈ ਕਿ ਐੱਫਆਈਆਰ ਕਾਰਨ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਬਿਨਾ ਨੋਟਿਸ ਦਿੱਤੇ ਹੋਰ ਏਜੰਸੀਆਂ ’ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਅਸਲ ਵਿੱਚ ਚਿੰਤਾਜਨਕ ਅਤੇ ਖ਼ਤਰਨਾਕ ਹਨ।’’ -ਪੀਟੀਆਈ

ਹਾਈ ਕੋਰਟ ਦੇ ਸਾਬਕਾ ਜੱਜ ਖ਼ਿਲਾਫ਼ ਕਾਰਵਾਈ ਲਈ ਅਟਾਰਨੀ ਜਨਰਲ ਦੀ ਸਹਿਮਤੀ ਮੰਗੀ

ਨਵੀਂ ਦਿੱਲੀ: ਐਡਵੋਕੇਟ ਸੀ.ਆਰ. ਜਯਾ ਸੁਕਿਨ ਨੇ ਅਟਾਰਨੀ ਜਨਰਲ ਕੇ.ਕੇ. ਵੈਣੂਗੋਪਾਲ ਕੋਲ ਇਕ ਅਰਜ਼ੀ ਦਾਇਰ ਕਰ ਕੇ ਨੂਪੁਰ ਸ਼ਰਮਾ ਮਾਮਲੇ ਵਿੱਚ ਸਿਖ਼ਰਲੀ ਅਦਾਲਤ ਦੀ ਕਾਰਵਾਈ ਖ਼ਿਲਾਫ਼ ਟਿੱਪਣੀਆਂ ਕਰਨ ’ਤੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐੱਸ.ਐੱਨ. ਢੀਂਗਰਾ ਵਿਰੁੱਧ ਅਦਾਲਤੀ ਮਾਣ ਹਾਨੀ ਤਹਿਤ ਅਪਰਾਧਿਕ ਕਾਰਵਾਈ ਕਰਨ ਲਈ ਅਟਾਰਨੀ ਜਨਰਲ ਦੀ ਸਹਿਮਤੀ ਮੰਗੀ ਹੈ। ਸ੍ਰੀ ਸੁਕਿਨ ਨੇ ਸਾਬਕਾ ਐਡੀਸ਼ਨਲ ਸੌਲੀਸਿਟਰ ਜਨਰਲ ਅਮਨ ਲੇਖੀ ਅਤੇ ਸੀਨੀਅਰ ਵਕੀਲ ਕੇ ਰਾਮਾ ਕੁਮਾਰ ਖ਼ਿਲਾਫ਼ ਵੀ ਅਜਿਹੀ ਹੀ ਕਾਰਵਾਈ ਦੀ ਮੰਗ ਕੀਤੀ ਹੈ। -ਆਈਏਐੱਨਅੱਸ

ਅਜਮੇਰ ਦਰਗਾਹ ਦੇ ਮੌਲਵੀ ਵੱਲੋਂ ਨੂਪੁਰ ਦਾ ‘ਸਿਰ ਕਲਮ ਕਰਨ’ ਦੀ ਧਮਕੀ

ਜੈਪੁਰ: ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਨੂੰ ਕਥਿਤ ਤੌਰ ’ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਧਮਕਾਉਣ ਦੇ ਮਾਮਲੇ ਵਿਚ ਪੁਲੀਸ ਨੇ ਅਜਮੇਰ ਦਰਗਾਹ ਦੇ ਇਕ ਖਾਦਿਮ (ਮੌਲਵੀ) ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਪੁਲੀਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਦਰਗਾਹ ਪੁਲੀਸ ਥਾਣੇ ਵਿਚ ਸੋਮਵਾਰ ਰਾਤ ਇਕ ਵਿਅਕਤੀ ਨੇ ਸਲਮਾਨ ਚਿਸ਼ਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਵੀਡੀਓ ਵਿਚ ਚਿਸ਼ਤੀ ਕਹਿ ਰਿਹਾ ਹੈ ਕਿ, ‘ਨੂਪੁਰ ਸ਼ਰਮਾ ਦਾ ਸਿਰ ਲਿਆਉਣ ਵਾਲੇ ਨੂੰ ਉਹ ਆਪਣਾ ਘਰ ਦੇ ਦੇਵੇਗਾ।’ ਵੀਡੀਓ ਵਿਚ ਚਿਸ਼ਤੀ ਨੇ ਕਿਹਾ, ‘ਉਹ ਪੈਗ਼ੰਬਰ ਮੁਹੰਮਦ ਦਾ ਅਪਮਾਨ ਕਰਨ ਉਤੇ ਉਸ ਨੂੰ ਸ਼ਰੇਆਮ ਗੋਲੀ ਮਾਰ ਦਿੰਦਾ।’ ਚਿਸ਼ਤੀ ਨੇ ਕਿਹਾ, ‘ਜੋ ਕੋਈ ਵੀ ਉਸ ਨੂਪੁਰ ਸ਼ਰਮਾ ਦਾ ਸਿਰ ਲਿਆ ਕੇ ਦੇਵੇਗਾ, ਉਹ ਉਸ ਨੂੰ ਆਪਣਾ ਘਰ ਸੌਂਪ ਦੇਣਗੇ।’ ਉਸ ਨੇ ਵੀਡੀਓ ਵਿਚ ਕਿਹਾ, ‘ਤੁਹਾਨੂੰ ਸਾਰੇ ਮੁਸਲਿਮ ਦੇਸ਼ਾਂ ਨੂੰ ਜਵਾਬ ਦੇਣਾ ਪਵੇਗਾ। ਇਹ ਮੈਂ ਅਜਮੇਰ ਰਾਜਸਥਾਨ ਤੋਂ ਕਹਿ ਰਿਹਾ ਹਾਂ ਤੇ ਇਹ ਪੈਗਾਮ ਹਜ਼ੂਰ ਖ਼ਵਾਜ਼ਾ ਬਾਬਾ ਦੇ ਦਰਬਾਰ ਤੋਂ ਹੈ।’ ਦਰਗਾਹ ਦੇ ਥਾਣਾ ਅਫ਼ਸਰ ਦਲਵੀਰ ਸਿੰਘ ਫ਼ੌਜਦਾਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...